76 ਰੁਪਏ ਵਿੱਚ ਵਿਕ ਰਹੇ ਹਨ ਘਰ

0
1130

ਇਟਲੀ ਵਿੱਚ ਦਰਜ਼ਨਾਂ ਘਰ ਅਜਿਹੇ ਹਨ, ਜ੍ਹਿਨ੍ਹਾਂ ਦੇ ਮਾਲਕ ਉਨ੍ਹਾਂ ਨੂੰ ਵੇਚਣਾ ਚਾਹੁੰਦੇ ਹਨ। ਇਸ ਸ਼ਹਿਰ ਵਿੱਚ ਕੁਲ ਜਨਸੰਖਿਆ ਸਿਰਫ ੩੮੦੦ ਹੈ। ਬਹੁਤੇ ਲੋਕ ਬਜ਼ੁਰਗ ਹਨ ਪਰ ਬਹੁਤ ਹੀ ਸਰਗਰਮ, ਉਰਜਾਵਾਨ ਤੇ ਖੁਸ਼ਮਿਜ਼ਾਜ। ਦੱਸ ਦੇਈਏ ਕਿ ਇਟਲੀ ਦੇ ਬਿਵੋਨਾ ਨਾਂ ਦੇ ਸ਼ਹਿਰ ਵਿੱਚ ੮ ਹਜ਼ਾਰ ਤੋਂ ਵੱਧ ਲੋਕ ਰਹਿੰਦੇ ਹਨ ਪਰ ਨੌਕਰੀ ਦੀ ਭਾਲ ਵਿੱਚ ਨੌਜਵਾਨ ਆਪਣੇ ਬਜ਼ੁਰਗ ਮਾਪਿਆਂ ਨੂੰ ਛੱਡ ਕੇ ਦੂਜੇ ਸ਼ਹਿਰਾਂ ਵਿੱਚ ਸ਼ਿਫਟ ਹੋ ਗਏ ਹਨ। ਘਰਾਂ ਵਿੱਚ ਸਿਰਫ ਬਜ਼ੁਰਗ ਰਹਿੰਦੇ ਹਨ, ਇਸ ਲਈ ਉਹ ਆਪਣੇ ਬਹੁਮੰਜ਼ਿਲਾ ਘਰਾਂ ਨੂੰ ਘੱਟ ਕੀਮਤ ਵਿੱਚ ਵੇਚ ਰਹੇ ਹਨ।
ਇੱਥੋਂ ਦੇ ਲੋਕ ਚਾਹੁੰਦੇ ਹਨ ਕਿ ਜਦੋਂ ਇੱਥੇ ਬਾਹਰੀ ਲੋਕ ਆ ਕੇ ਰਹਿਣਗੇ ਤਾਂ ਉਨ੍ਹਾਂ ਨੂੰ ਇਥੋਂ ਦੀ ਸੰਸਕ੍ਰਿਤੀ ਅਤੇ ਵਿਰਸੇ ਬਾਰੇ ਪਤਾ ਲੱਗੇਗਾ। ਉਹ ਸਾਡੀ ਸੰਸਕ੍ਰਿਤੀ ਅਤੇ ਵਿਰਸੇ ਨੂੰ ਬਚਾਉਣ ਵਿੱਚ ਮਦਦ ਕਰਨਗੇ ਅਤੇ ਸ਼ਹਿਰ ਫਿਰ ਤੋਂ ਗੁਲਜ਼ਾਰ ਹੋ ਜਾਵੇਗਾ।