ਛੇ ਘੰਟੇ ਬਾਅਦ ਮੁੜ ਧੜਕਣ ਲੱਗਾ ਔਰਤ ਦਾ ਦਿਲ

0
1762

ਛੇ ਘੰਟੇ ਤੱਕ ਕੰਮ ਨਾ ਕਰਨ ਤੋਂ ਬਾਅਦ ਬਰਤਾਨੀਆਂ ਦੀ ਇੱਕ ਔਰਤ ਦਾ ਦਿਲ ਧੜਕਣ ਲੱਗ ਪਿਆ।
ਬਾਰਸੀਲੋਨਾ ਵਿੱਚ ਰਹਿਣ ਵਾਲੀ ੩੪ ਸਾਲਾ ਆਡਰੀ ਸੋਮੋਨ ਹਾਲੀਆ ਹਾਈਕਿੰਗ ਲਈ ਪਤੀ ਰੋਹਨ ਨਾਲ ਸਪੇਨ ਦੇ ਪਹਾੜੀ ਇਲਾਕੇ ਪਾਇਰੇਨੀਸ ਗਈ ਸੀ। ਇਸੇ ਦੌਰਾਨ ਅਚਾਨਕ ਆਏ ਬਰਫੀਲੇ ਤੂਫਾਨ ਵਿੱਚ ਦੋਵੇਂ ਘਿਰ ਗਏ। ਬਰਫੀਲੀ ਹਵਾਵਾਂ ਵਿੱਚ ਬਪੇੜੇ ਝੱਲਣ ਨਾਲ ਆਡਰੀ ਦੇ ਦਿਲ ਦੀ ਧੜਕਣ ਰੁਕ ਗਈ ਤੇ ਉਹ ਬੇਹੋਸ਼ ਹੋ ਗਈ।
ਭਾਰੀ ਬਰਫ਼ ਦੌਰਾਨ ਕਈ ਘੰਟਿਆਂ ਬੇਹੋਸ਼ ਪਈ ਪਤਨੀ ਨੂੰ ਰੋਹਨ ਨੇ ਮ੍ਰਿਤਕ ਮੰਨ ਲਿਆ ਸੀ।
ਪਰ ਛੇ ਘੰਟੇ ਬਾਅਦ ਬਾਰਸੀਲੋਨਾ ਦੇ ਹਸਪਤਾਲ ਵਿੱਚ ਦਾਖ਼ਲ ਕਰਾਏ ਜਾਣ ਤੇ ਡਾਕਟਰ ਆਡਰੀ ਦੀ ਜਾਨ ਬਚਾਉਣ ਵਿੱਚ ਕਾਮਯਾਬ ਰਹੇ। ਡਾਕਟਰਾਂ ਨੇ ਕਿਹਾ ਕਿ ਹਾਈਪੋਥਰਮੀਆ ਕਾਰਨ ਆਡਰੀ ਦੇ ਦਿਲ ਦੀ ਧੜਕਣ ਰੁਕ ਗਈ ਸੀ। ਪਰ ਇਸ ਕਾਰਨ ਉਨ੍ਹਾਂ ਦੇ ਸਰੀਰ ਦੇ ਦਿਮਾਗ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆਂ। ਇਸ ਨਾਲ ਉਨ੍ਹਾਂ ਦੀ ਜਾਨ ਬਚ ਗਈ।