ਨਿਰਭੈਅ ਗੈਂਗ ਰੇਪ ਦੇ ਦੋਸ਼ੀਆਂ ਨੂੰ ਫਾਹੇ ਟੰਗਿਆ ਜਾਵੇਗਾ

    0
    4408

    ਦਿੱਲੀ : ਭਾਰਤ ਨੂੰ ਦਹਿਲਾਉਣ ਵਾਲੀ ਨਿਰਭੈਅ ਗੈਂਗ ਰੇਪ ਦੀ ਘਟਨਾ ਦੇ ਚਾਰ ਦੋਸ਼ੀਆਂ ਨੂੰ ਫਾਹੇ ਟੰਗਿਆ ਜਾਵੇਗਾ। ਸੁਪਰੀਮ ਕੋਰਟ ਨੇ ਪੰਜ ਸਾਲਾਂ ਬਾਅਦ ਸੁਣਾਏ ਇਤਿਹਾਸਕ ਫੈਸਲੇ ਤਹਿਤ ਦਿੱਲੀ ਹਾਈਕੋਰਟ ਵਲੋਂ ਚਾਰ ਮੁਲਜ਼ਮਾਂ ਮੁਕੇਸ਼, ਅਕਸ਼ੈ, ਪਵਨ ਗੁਪਤਾ ਅਤੇ ਵਿਨੈ ਸ਼ਰਮਾ ਨੂੰ ਫਾਂਸੀ ਦੇਣ ਦੀ ਸਜ਼ਾ ਬਰਕਰਾਰ ਰੱਖਣ ਲਈ ਕਿਹਾ ਹੈ। ਦੱਸਣਯੋਗ ਹੈ ਕਿ ਇਸ ਘਟਨਾ ਦੇ ਵਿਰੋਧ ਵਿਚ ਭਾਰਤ ਭਰ ਵਿਚ ਭਾਰੀ ਰੋਸ ਮੁਜ਼ਾਹਰੇ ਹੋਏ ਸਨ ਅਤੇ ਭਾਰਤ ਸਰਕਾਰ ਨੇ ਬਲਾਤਕਾਰ ਦੇ ਮਾਮਲਿਆਂ ਵਿਚ ਕਾਨੂੰਨ ਨੂੰ ਸਖ਼ਤ ਕਰਨ ਦੇ ਵੀ ਕਈ ਕਦਮ ਚੁੱਕੇ ਹਨ।