ਪੰਜਾਬ ਵਿੱਚ 8 ਜ਼ਿਲ੍ਹੇ ਕੋਰੋਨਾ ਹੌਟ ਸਪਾਟ, 4 ਜ਼ਿਲ੍ਹਿਆਂ ਨੂੰ ਗਰੀਨ ਜ਼ੋਨ ਐਲਾਨਿਆ

0
2185

ਚੰਡੀਗੜ੍ਹ : ਕੋਰੋਨਾ ਮਹਾਂਮਾਰੀ ਨੇ ਪੰਜਾਬ ਦੇ 8 ਜ਼ਿਲ੍ਹਿਆਂ ਨੂੰ ਰੈਡ ਜ਼ੋਨ (ਹਾਟ ਸਪਾਟ) ਵਿੱਚ ਪਾ ਦਿੱਤਾ ਹੈ, ਜਿਨ੍ਹਾਂ ਵਿੱਚੋਂ ਮੁਹਾਲੀ, ਨਵਾਂ ਸ਼ਹਿਰ, ਜਲੰਧਰ ਅਤੇ ਪਠਾਨਕੋਟ ਨੂੰ ਵੱਡੇ ਪੱਧਰ ’ਤੇ ਹਾਟ ਸਪੋਟ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ, ਜਦੋਂ ਕਿ ਮਾਨਸਾ, ਅੰਮ੍ਰਿਤਸਰ, ਲੁਧਿਆਣਾ ਦੇ ਨਾਲ ਮੋਗਾ ਨੂੰ ਜ਼ਿਲ੍ਹੇ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ।
ਕੇਂਦਰੀ ਸਿਹਤ ਮੰਤਰਾਲੇ ਦੁਆਰਾ ਜਾਰੀ ਨੋਟੀਫਿਕੇਸ਼ਨ ਵਿਚ, ਰੈਡ ਜ਼ੋਨ ਨੂੰ ਹਾਟ ਸਪਾਟ ਅਤੇ ਜ਼ਿਲ੍ਹਿਆਂ ਦੀਆਂ ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਜਿਥੇ ਹੁਣ ਤੱਕ ਸਭ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਨੂੰ ਰੈੱਡ ਜ਼ੋਨ ਵਿੱਚ ਰੱਖਦਿਆਂ ਉਪਰੋਕਤ 2 ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ।
ਰੈੱਡ ਜ਼ੋਨ ਵਿਚ ਕੋਰੋਨਾ ਦੇ ਵੱਧ ਤੋਂ ਵੱਧ ਸਰਗਰਮ ਮਾਮਲੇ ਹਨ, ਇਸ ਲਈ ਸਰਕਾਰ ਨੇ ਇਨ੍ਹਾਂ ਸਾਰੀਆਂ ਥਾਵਾਂ ‘ਤੇ ਸਖਤ ਕਾਰਵਾਈ ਦੇ ਆਦੇਸ਼ ਦਿੱਤੇ ਹਨ। ਇਸ ਸਖਤੀ ਤੋਂ ਬਾਅਦ, ਜੇ ਲਗਾਤਾਰ 14 ਦਿਨਾਂ ਤੱਕ ਕੋਰੋਨਾ ਦਾ ਕੋਈ ਨਵਾਂ ਕੇਸ ਨਹੀਂ ਹੋਇਆ, ਤਾਂ ਇਸ ਨੂੰ ਓਰੇਂਜ ਜ਼ੋਨ ਵਿੱਚ ਪਾ ਦਿੱਤਾ ਜਾਵੇਗਾ।ਇਸ ਤੋਂ ਬਾਅਦ, ਜੇਕਰ ਅਗਲੇ 14 ਦਿਨਾਂ ਲਈ ਇਸ ਖੇਤਰ ਵਿੱਚ ਫਿਰ ਕੋਈ ਨਵਾਂ ਮਾਮਲਾ ਨਹੀਂ ਆਇਆ, ਤਾਂ ਇਸ ਨੂੰ ਗਰੀਨ ਜ਼ੋਨ ਘੋਸ਼ਿਤ ਦਿੱਤਾ ਜਾਵੇਗਾ ।
ਪੰਜਾਬ ਦੇ 10 ਜ਼ਿਲ੍ਹੇ ਗੈਰ-ਹਾਟ ਸਪਾਟ
ਰੈਡ ਜ਼ੋਨ ਤੋਂ ਇਲਾਵਾ ਪੰਜਾਬ ਦੇ 10 ਜ਼ਿਲ੍ਹਿਆਂ ਨੂੰ ਗੈਰ-ਹਾਟ ਸਪਾਟ ਐਲਾਨਿਆ ਗਿਆ ਹੈ। ਦੂਜੇ ਜ਼ਿਲ੍ਹਿਆਂ ਦੇ ਮੁਕਾਬਲੇ ਕੋਰੋਨਾ ਦੇ ਬਹੁਤ ਘੱਟ ਮਾਮਲੇ ਹਨ, ਇਸ ਲਈ ਉਨ੍ਹਾਂ ਨੂੰ ਗੈਰ-ਹਾਟ ਸਪਾਟ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।
ਗੈਰ-ਹਾਟ ਸਪਾਟ ਸ਼੍ਰੇਣੀ ਵਿੱਚ, ਜਿਵੇਂ ਕਿ ਕੋਰੋਨਾ ਦੇ ਕੇਸ ਘੱਟਦੇ ਹਨ,ਉਵੇਂ ਉਵੇਂ ਇਸ ਨੂੰ ਔਰਜ ਅਤੇ ਗਰੀਨ ਸ਼੍ਰੇਣੀ ਵਿੱਚ ਪਾ ਦਿੱਤਾ ਜਾਵੇਗਾ। 10 ਗੈਰ-ਹਾਟ ਸਪਾਟ ਜ਼ਿਲ੍ਹਿਆਂ ਵਿੱਚ ਹੁਸ਼ਿਆਰਪੁਰ, ਰੋਪੜ, ਬਰਨਾਲਾ, ਫਰੀਦਕੋਟ, ਫਤਿਹਗੜ ਸਾਹਿਬ, ਸੰਗਰੂਰ, ਕਪੂਰਥਲਾ, ਪਟਿਆਲਾ, ਸ੍ਰੀ ਮੁਕਤਸਰ ਸਾਹਿਬ ਅਤੇ ਗੁਰਦਾਸਪੁਰ ਸ਼ਾਮਲ ਹਨ।
ਜ਼ਿਲ੍ਹੇ ਜਿਨ੍ਹਾਂ ਵਿੱਚ ਕੋਰੋਨਾ ਨਹੀਂ, ਉਹ ਗਰੀਨ ਜ਼ੋਨ
ਲਾਲ ਜ਼ੋਨ ਤੋਂ ਔਰਜ ਜ਼ੋਨ ਵੱਲ ਜਾਣ ਦੀ ਪ੍ਰਕਿਰਿਆ ਤੋਂ ਇਲਾਵਾ, ਕੇਂਦਰੀ ਸਿਹਤ ਮੰਤਰਾਲੇ ਨੇ ਵੀ ਸਿੱਧੇ ਤੌਰ ‘ਤੇ ਗ੍ਰੀਨ ਜ਼ੋਨ ਦੀ ਸ਼੍ਰੇਣੀ ਘੋਸ਼ਿਤ ਕੀਤੀ ਹੈ। ਇਸ ਸ਼੍ਰੇਣੀ ਵਿੱਚ ਉਹ ਜ਼ਿਲ੍ਹੇ ਸ਼ਾਮਲ ਹੋਣਗੇ ਜਿਥੇ ਕੋਰੋਨਾ ਦਾ ਕੋਈ ਕੇਸ ਨਹੀਂ ਹੋਇਆ ਹੈ।
ਪੰਜਾਬ ਦੇ 4 ਜ਼ਿਲ੍ਹੇ ਵੀ ਅਜਿਹੇ ਹਨ ਜਿਥੇ ਹੁਣ ਤੱਕ ਕੋਰੋਨਾ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ। ਇਨ੍ਹਾਂ ਵਿੱਚ ਫਿਰੋਜ਼ਪੁਰ, ਬਠਿੰਡਾ, ਫਾਜ਼ਿਲਕਾ ਅਤੇ ਤਰਨਤਾਰਨ ਸ਼ਾਮਲ ਹਨ।