ਭਾਰਤ ਦੇ ਸਭ ਤੋਂ ਸਫਲ ਟੈਸਟ ਕਪਤਾਨ ਵਿਰਾਟ ਕੋਹਲੀ

0
2178

ਕਿੰਗਸਟਨ ਵਿਰਾਟ ਕੋਹਲੀ ਸੋਮਵਾਰ ਨੂੰ ਇੱਥੇ ਵੈਸਟਇੰਡੀਜ਼ ਵਿਰੁੱਧ ਦੂਜੇ ਤੇ ਆਖਰੀ ਕ੍ਰਿਕਟ ਟੈਸਟ ਦੇ ਚੌਥੇ ਦਿਨ ਭਾਰਤ ਦੀ ੨੫੭ ਦੌੜਾਂ ਨਾਲ ਜਿੱਤ ਦੇ ਨਾਲ ਦੇਸ਼ ਦੇ ਸਭ ਤੋਂ ਸਫਲ ਟੈਸਟ ਕਪਤਾਨ ਬਣ ਗਏ। ਕੋਹਲੀ ਦੀ ਅਗਵਾਈ ‘ਚ ਭਾਰਤ ਦੀ ੪੮ ਟੈਸਟ ਮੈਚਾਂ ‘ਚ ਇਹ ੨੮ਵ ਜਿੱਤ ਹੈ। ਕੋਹਲੀ ਨੇ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡਿਆ, ਜਿਸਦੀ ਅਗਵਾਈ ‘ਚ ਭਾਰਤ ਨੇ ੬੦ ਮੈਚਾਂ ‘ਚੋਂ ੨੭ ‘ਚ ਜਿੱਤ ਹਾਸਲ ਕੀਤੀ। ਕੋਹਲੀ ਦੀ ਅਗਵਾਈ ‘ਚ ਹੁਣ ਤਕ ਸਿਰਫ ੧੦ ਟੈਸਟ ਹਾਰਿਆ ਹੈ ਜਦਕਿ ਧੋਨੀ ਦੀ ਕਪਤਾਨੀ ‘ਚ ਟੀਮ ਨੂੰ ੧੮ ਮੈਚਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।