ਲੋਕਾਂ ਨੂੰ ਦੇਖਭਾਲ ਨਾਲ ਜੋੜਨ ਲਈ ਸਖ਼ਤ ਮਿਹਨਤ ਕਰ ਰਹੇ ਹਾਂ

0
2626

ਇਸ ਸੂਬੇ ਵਿੱਚ ਲੋਕਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਅਤੇ ਬੀ.ਸੀ.ਭਰ ਵਿੱਚ ਲੋਕਾਂ ਨੇ ਬਹੁਤ ਇੰਤਜ਼ਾਰ ਕੀਤਾ ਹੈ-ਡਾਕਟਰ ਜਾਂ ਸਪੈਸ਼ਲਿਸਟ ਨੂੰ ਮਿਲਣ ਲਈ, ਬਜ਼ੁਰਗਾਂ ਦੀ ਬਿਹਤਰ ਸੰਭਾਲ ਲਈ ਜਾਂ ਜਨਤਕ ਫੰਡਿਗ ਡਾਇਗਨੋਸਟਿਕ ਸੇਵਾਵਾਂ ਤੱਕ ਪਹੁੰਚਣ ਲਈ। ਬੀ.ਸੀ. ਵਿੱਚ ਹਰ ਇੱਕ ਲਈ ਜਨਤਕ ਸਿਹਤ ਸੰਭਾਲ ਤੱਕ ਪਹੁੰਚ ਨੂੰ ਬਿਹਤਰ ਅਤੇ ਤੇਜ਼ ਕਰਨ ਦੇ ਸਾਡੇ ਉਦੇਸ਼ ਵੱਲ ਅਸੀਂ ਇਸ ਹਫਤੇ ਮਹੱਤਵਪੂਰਨ ਤਰੱਕੀ ਕੀਤੀ ਹੇ।
ਬੀਮਾਰ ਹੋਣ ਦੀ ਸੂਰਤ ਵਿੱਚ ਬੀਮਾਰੀ ਦੀ ਜਾਂਚ ਲਈ ਇੰਤਜ਼ਾਰ ਸਭ ਤੋਂ ਮੁਸ਼ਕਿਲ ਸਮਾਂ੍ਹ ਹੁੰਦਾ ਹੈ। ਇਹ ਮਰੀਜ਼ ਅਤੇ ਪਰਿਵਾਰ ਲਈ ਤਣਾਅਪੂਰਾਨ ਹੁੰਦਾ ਹੈ, ਜਦ ਉਹਨਾਂ ਨੂੰ ਜਵਾਬ ਦੇ ਇੰਤਜ਼ਾਰ ਲਈ ਛੱਡ ਦਿੱਤਾ ਜਾਵੇ ਅਤੇ ਉਹ ਸੋਚਦੇ ਰਹਿਣ ਕਿ ਅੱਗੇ ਕੀ ਹੋਣਾ ਹੈ।ਅਸੀਂ ਇਸਨੂੰ ਬਦਲਣ ਲਈ ਮਿਹਨਤ ਨਾਲ ਕੰਮ ਕਰ ਰਹੇ ਹਾਂ।
ਮਰੀਜ਼ਾਂ ਦੀ ਜਲਦੀ ਸਿਹਤਯਾਬੀ ਲਈ ਸਾਡੀ ਸਰਕਾਰ ਨੇ ਹਾਲ ਹੀ ਵਿੱਚ ਦੋ ਨਵੇਂ ਪ੍ਰਾਈਵੇਟ ਐੱਮ.ਆਰ.ਆਈ ਕਲੀਨਿਕ ਖਰੀਦੇ ਹਨ, ਜਿਹਨਾਂ ਨੂੰ ਪਬਲਿਕ ਹੈਲਥ ਕੇਅਰ ਸਿਸਟਮ ਵਿੱਚ ਸ਼ਾਮਲ ਕੀਤਾ ਜਾਵੇਗਾ। ਸਿਰਫ਼ ਇੱਕ ਸਾਲ ਪਹਿਲਾਂ ਸਾਡੇ ਕੋਲ ਪਬਲੀਕਲੀ ੨੪ ਘੰਟੇ ਕੰਮ ਕਰਨ ਲਈ ਸਿਰਫ਼ ਇੱਕ ਹੀ ਐੱੇਮ.ਆਰ.ਆਈ ਸੀ। ਇਸ ਸਾਲ ਅੱਠ ਹੋ ਗਈਆਂ ਹਨ ।ਇਸਦਾ ਮਤਲਬ ਅਸੀਂ ਇਸ ਸਾਲ ਬ੍ਰਿਟਿਸ਼ ਕੋਲੰਬੀਆ ਦੇ ਵਸਨੀਕਾਂ ਲਈ ੩੭,੦੦੦ ਹੋਰ ਪਬਲੀਕਲੀ ਫੰਡਿਡ ਅੇੱੈੱਮ.ਆਰ.ਆਈ ਕਰਨ ਲਈ ਅਸੀਂ ਸਹੀ ਰਸਤੇ ‘ਤੇ ਹਾਂ ਅਤੇ ੩੧ ਮਾਰਚ ੨੦੧੯ ਤੱਕ ਕੁਲ ੨੨੫,੦੦੦ ਵਧੇਰੇ ਸਕੇਨ ਕਰ ਸਕਾਂਗੇ।
ਸੂਬੇ ਭਰ ਵਿੱਚ ਮੁੱਖ ਹਸਪਤਾਲਾਂ ਦੇ ਪੁਨਰ-ਵਿਕਾਸ ਨਾਲ ਵਧੇਰੇ ਲੋਕਾਂ ਨੂੰ ਉਹਨਾਂ ਦੀ ਜ਼ਰੂਰਤ ਮੁਤਾਬਿਕ ਮਦਦ ਮੁੱਹਈਆ ਕਰਵਾਈ ਜਾ ਸਕੇਗੀ। ਇਸ ਹਫ਼ਤੇ ਨਿਊ ਵੈਸਟਮਨਿਸਟਰ ਸਥਿਤ ਰੌਇਲ ਕੋਲੰਬੀਅਨ ਹਸਪਤਾਲ ਦੇ ਪੁਨਰ ਵਿਕਾਸ ਦਾ ਕੰਮ ਫੇਜ਼ ੨ ਵਿੱਚ ਦਾਖ਼ਲ ਹੋ ਗਿਆ ਹੈ। ਇਸ ਪ੍ਰਾਜੈਕਟ ਦੇ ਅਧੀਨ ਆਪਤਾਕਾਲੀਨ ਅਤੇ ਗੰਭੀਰ ਸੰਭਾਲ ਦਾ ਫੈਲਾਅ ਹੋਵੇਗਾ ਅਤੇ ਸੈਂਕੜੇ ਲੋਕਾਂ ਨੂੰ ਮਿਲਣ ਵਾਲੀਆਂ ਸੇਵਾਵਾਂ ਵਿੱਚ ਵੀ ਵਾਧਾ ਹੋਵੇਗਾ। ਜਲਦੀ ਪੂਰੇ ਹੋਣ ਵਾਲੇ ਫੇਜ਼ ੧ ਨਾਲ ਬਿਹਤਰ ਕੁਆਲਟੀ ਵਾਲੀ ਮੈਂਟਲ ਸਿਹਤ ਸੰਭਾਲ ਤੱਕ ਪਹੁੰਚ ਵਧੇਗੀ ।
ਬਜ਼ੁਰਗ ਸਤਿਕਾਰ ਅਤੇ ਬਿਹਤਰ ਸੰਭਾਲ ਦੇ ਹੱਕਦਾਰ ਹਨ। ਪਰ ਲੰਮੇਂ ਸਮੇਂ ਤੱਕ ਬੀ.ਸੀ ਦੇ ਬਜ਼ੁਰਗਾਂ ਨੂੰ ਰੈਜ਼ੀਡੈਂਸ਼ੀਅਲ ਸੰਭਾਲ ਵਿੱਚ ਉਹ ਸਤਿਕਾਰ ਅਤੇ ਸੰਭਾਲ ਨਹੀਂ ਮਿਲੀ, ਜਿਸਦੇ ਉਹ ਹੱਕਦਾਰ ਸਨ। ਇਸੇ ਲਈ ਸਾਡੀ ਸਰਕਾਰ ਉਸ ਸਮੇਂ ਵਿੱਚ ਵਾਧਾ ਕਰ ਰਹੀ ਹੈ, ਜੋ ਸਟਾਫ ਨੇ ਇੱਕ ਬਜ਼ੁਰਗ ਨਾਲ ਬਿਤਾਉਣਾ ਹੁੰਦਾ ਹੈ। ਇਸਦਾ ਮਤਲਬ ਕਿ ਵਧੇਰੇ ਸਿਹਤ ਸੰਭਾਲ ਸਟਾਫ ਪਾਰਟ ਟਾਈਮ ਤੋਂ ਫੁੱਲ ਟਾਈਮ ਘੰਟੇ ਕੰਮ ਕਰ ਸਕੇਗਾ ਤਾਂ ਕਿ ਉਹ ਸਾਡੇ ਪਰਿਵਾਰਾਂ ਅਤੇ ਦੋਸਤਾਂ ਦੀ ਬਿਹਤਰ ਦੇਖਭਾਲ ਕਰ ਸਕਣ ਅਤੇ ਵਧੀਆ ਸੇਵਾਵਾਂ ਦੇ ਸਕਣ ,ਜਿਹਨਾਂ ਦੇ ਉਹ ਹੱਕਦਾਰ ਹਨ।
ਰਿਸਪਾਈਟ ਕੇਅਰ ਅਤੇ ਐਡਲਟ ਡੇਅ ਪ੍ਰੋਗਰਾਮ ਦਾ ਵਿਸਥਾਰ ਕਰਕੇ ਅਸੀਂ ਸੰਭਾਲ ਕਰਨ ਵਾਲੇ ਪਰਿਵਾਰਾਂ ਅਤੇ ਦੋਸਤਾਂ ਨੂੰ ਵੱਧ ਸਹਿਯੋਗ ਦੇਣ ਵੱਲ ਕਦਮ ਵਧਾਏ ਹਨ।ਅਤੇ ਅਸੀਂ ਕਮਿਊਨਟੀ ਦੀਆਂ ਹੋਮ ਸਪੋਰਟ ਸੇਵਾਵਾਂ ਵਿੱਚ ਨਿਵੇਸ਼ ਕਰ ਰਹੇ ਹਾਂ ਤਾਂ ਕਿ ਬਜ਼ੁਰਗ ਆਪਣੇ ਹੀ ਘਰਾਂ ਵਿੱਚ ਲੰਮੇਂ ਸਮੇਂ ਤੱਕ ਰਹਿ ਸਕਣ।
ਮੇਰੀਆਂ ਨਜ਼ਰਾਂ ਵਿੱਚ ਸਰਕਾਰ ਦੇ ਰੂਪ ਵਿੱਚ ਸਾਡਾ ਕੰਮ ਵਿੰਭਿਨਤਾ ਵਾਲੀ ਆਬਾਦੀ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਤਰੀਕੇ ਲੱਭਣਾ ਹੈ। ਸਾਡੀ ਸਰਕਾਰ ਲਗਾਤਾਰ ਮਿਹਨਤ ਕਰ ਰਹੀ ਹੈ ਤਾਂ ਕਿ ਲੋਕਾਂ ਦੇ ਦੇਖ-ਰੇਖ ਦੇ ਤਰੀਕੇ ਵਿੱਚ ਸੁਧਾਰ ਹੋ ਸਕੇ, ਇਸ ਨਾਲ ਇਹ ਯਕੀਨੀ ਬਣਾਇਆ ਜਾ ਸਕੇਗਾ ਕਿ ਬ੍ਰਿਟਿਸ਼ ਕੋਲੰਬੀਆ ਨੂੰ ਉਹ ਸਿਹਤ-ਸੰਭਾਲ ਜਲਦੀ ਅਤੇ ਘਰ ਦੇ ਨੇੜੇ ਮਿਲ ਸਕੇ ,ਜਿਸਦੀ ਉਹਨਾਂ ਨੂੰ ਜ਼ਰੂਰਤ ਹੈ।
ਵੱਲੋਂ ਜੌਨ੍ਹ ਹੌਰਗਨ
ਪੀ੍ਰਮੀਅਰ ਆਫ ਬ੍ਰਿਟਿਸ਼ ਕੋਲੰਬੀਆ