ਹਰ ਇੱਕ ਨੂੰ ਹੱਕ ਹੈ ਡਰ ਅਤੇ ਹਿੰਸਾ ਤੋਂ ਬਗੈਰ ਜੀਣ ਦਾ

0
1899

ਹਰ ਕੋਈ ਰਹਿਣ ਲਈ ਇੱਕ ਸੁਰੱਖਿਅਤ ਥਾਂ ਦਾ ਹੱਕਦਾਰ ਹੈ ਪਰ ਬੀ.ਸੀ. ਵਿੱਚ ਬਹੁਤ ਸਾਰੀਆਂ ਔਰਤਾਂ ਅਤੇ ਬੱਚਿਆਂ ਲਈ ਘਰ ਇੱਕ ਅਣਸੁਰੱਖਿਅਤ ਥਾਂ ਹੈ। ਔਰਤਾਂ ਅਤੇ ਬੱਚਿਆਂ ਨੂੰ ਹਿੰਸਾ ਤੋਂ ਬਚਾਕੇ ਰਹਿਣ ਵਾਸਤੇ ਸੁਰੱਖਿਅਤ ਥਾਂ ਪ੍ਰਦਾਨ ਕਰਨ ਲਈ ਸਾਡੀ ਸਰਕਾਰ ੨੮੦ ਨਵੇਂ ਘਰਾਂ ਦਾ ਨਿਰਮਾਣ ਕਰ ਰਹੀ ਹੈ। ਟਰਾਂਜ਼ੀਸ਼ਨ ਘਰਾਂ ਵਿੱਚ ਦੋ ਦਹਾਕਿਆਂ ਤੋਂ ਬਾਦ ਇਹ ਪਹਿਲਾ ਵੱਡਾ ਨਿਵੇਸ਼ ਹੈ।
ਪਿਛਲੀ ਸਰਕਾਰ ਦੀ ਔਰਤਾਂ ਅਤੇ ਬੱਚਿਆਂ ਨੂੰ ਹਿੰਸਾ ਤੋਂ ਬਚਾਉਣ ਲਈ ਘਰਾਂ ਵਿੱਚ ਮਹੱਤਵਪੂਰਣ ਨਿਵੇਸ਼ ਦੀ ਅਸਫਲਤਾ ਨੇ ਲੋਕਾਂ ਦੀਆਂ ਸੇਵਾਵਾਂ ਅਤੇ ਸਹਿਯੋਗ ਵਿੱਚ ਇੱਕ ਵੱਡਾ ਫਾਸਲਾ ਪਾ ਦਿੱਤਾ ਹੈ। ਸਾਡੀ ਸਰਕਾਰ ਇਹਨਾਂ ਸਾਲਾਂ ਦੌਰਾਨ ਹੋਈ ਨਜ਼ਰਅੰਦਾਜ਼ੀ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ ਅਤੇ ਘਰਾਂ, ਸਲਾਹ (ਕਾਊਂਸਲਿੰਗ) ਅਤੇ ਸੰਕਟਕਾਲੀ ਸਹਿਯੋਗ ਦੇਣ ਸਮੇਤ ਔਰਤਾਂ ਅਤੇ ਬੱਚਿਆਂ ਨੂੰ ਹਿੰਸਾ ਮੁਕਤ ਕਰਨ ਲਈ ਜਾਰੀ ਫੰਡਿਗ ਵੀ ਪ੍ਰਦਾਨ ਕਰ ਰਹੀ ਹੈ।
ਇਸ ਹਫਤੇ ਸਾਡੀ ਸਰਕਾਰ ਨੇ ਸੂਬੇ ਦੇ ਹਰ ਹਿੱਸੇ ਦੀਆਂ ੧੨ ਕਮਿਊਨਟੀਆਂ ਵਿੱਚ ਨਿਵੇਸ਼ ਕਰਕੇ ਇਸ ਫਾਸਲੇ ਨੂੰ ਭਰਨ ਲਈ ਪਹਿਲਾ ਵੱਡਾ ਕਦਮ ਉਠਾ ਲਿਆ ਹੈ। ਇਹ ੧੨ ਨਵੇਂ ਪਾ੍ਰਜੈਕਟ ਔਰਤਾਂ ਅਤੇ ਬੱਚਿਆਂ ਨੂੰ ਹਿੰਸਾ ਅਤੇ ਬਦਸਲੂਕੀ ਤੋਂ ਬਚਣ ਲਈ ੨੮੦ ਘਰ ਪ੍ਰਦਾਨ ਕਰਨਗੇ।
ਅਗਲੇ ੧੦ ਸਾਲਾਂ ਵਿੱਚ ਔਰਤਾਂ ਅਤੇ ਬੱਚਿਆਂ ਨੂੰ ਹਿੰਸਾ ਤੋਂ ਬਚਾਉਣ ਲਈ ੧੫੦੦ ਟਰਾਂਜ਼ੀਸ਼ਨ, ਸੈਕਿੰਡ ਸਟੇਜ ਅਤੇ ਕਫਾਇਤੀ ਰਹਿਣ ਵਾਲੀਆਂ ਥਾਵਾਂ ਦਾ ਨਿਰਮਾਣ ਕਰਨਾ ਸਾਡੀ ਯੋਜਨਾ ਦਾ ਪਹਿਲਾ ਪੜਾਅ ਹੈ।
ਘਰੇਲੂ ਹਿੰਸਾ ਸਹਿ ਰਹੇ ਵਿਅਕਤੀ ਲਈ ਇੱਕ ਬਦਸਲੂਕੀ ਵਾਲਾ ਰਿਸ਼ਤਾ ਛੱਡਣਾ ਹਿੰਮਤ ਵਾਲਾ ਕੰਮ ਹੈ।
੧੩ ਸਾਲ ਤੋਂ ਘਰੇਲੂ ਹਿੰਸਾ ਦੀ ਸ਼ਿਕਾਰ ਅਤੇ ਵਾਈ.ਡਬਲਿਊ.ਸੀ.ਏ. ਮੌਨਰੌ ਹਾਊਸ ਦੀ ਸਾਬਕਾ ਵਸਨੀਕ ਗਜ਼ਲ ਦੁਰਾਨੀ ਨੇ ਬਿਲਡਿੰਗ ਬੀ.ਸੀ.: ਵੁਮੈਨ ਟਰਾਂਜ਼ੀਸ਼ਨ ਹਾਊਸਿੰਗ ਫੰਡ ਦਾ ਐਲਾਨ ਕਰਨ ਲਈ ਸਾਡਾ ਸਾਥ ਦਿੱਤਾ।
ਉਸਨੇ ਕਿਹਾ ਕਿ ਉਸਦਾ ਸਭ ਤੋਂ ਵੱਡਾ ਡਰ ਸੀ ਕਿ ਉਸ ਕੋਲ ਇਸ ਰਿਸ਼ਤੇ ਨੂੰ ਛੱਡਣ ਤਂੋ ਬਾਦ ਜਾਣ ਲਈ ਕੋਈ ਥਾਂ ਨਹੀਂ ਸੀ। “ਮੇਰੇ ਦੋ ਛੋਟੇ ਬੱਚੇ ਹਨ ਅਤੇ ਮੇਰੇ ਕੋਲ ਨੌਕਰੀ ਨਹੀਂ ਹੈ। ਮੈਂ ਪੜ੍ਹੀ ਲਿਖੀ ਵੀ ਨਹੀਂ। ਮੈਂ ਕਿੱਥੇ ਜਾਵਾਂਗੀ ? ਮੈਂ ਕਿਸ ਤਰਾ੍ਹ ਜ਼ਿੰਦਗੀ ਬਤੀਤ ਕਰਾਂਗੀ”? ਉਹ ਆਪਣੇ ਆਪ ਨੁੰ ਇਹ ਪੁੱਛਣ ਲਈ
ਮਜ਼ਬੂਰ ਸੀ।
ਅੱਜ ਗਜ਼ਲ ਕੀ੍ਰਮੀਨੋਲੋਜੀ ਦੀ ਤੀਜੇ ਸਾਲ ਦੀ ਵਿਦਿਆਰਥਣ ਹੈ ਅਤੇ ਵਾਈ.ਡਬਲਿਊ.ਸੀ.ਏ ਨਾਲ ਕਮਿਊਨਟੀ ਡਿਵੈਲਪਮੈਂਟ ਕੁਆਰਡੀਨੇਟਰ ਹੈ।ਬਹੁਤ ਸਾਰੇ ਲੋਕ ਜੋ ਜਾਣਦੇ ਹਨ ਕਿ ਉਹਨਾਂ ਕੋਲ ਰਹਿਣ ਲਈ ਸੁਰੱਖਿਅਤ ਥਾਂ ਹੈ, ਇਹੀ ਅੰਤਰ ਹੈ ਹਿੰਸਾ ਤੋਂ ਮੁਕਤ ਹੋਣ ਦਾ ਫੈਸਲਾ ਲੈਣ ਦਾ ਜਾਂ ਦੁਰਵਿਵਹਾਰ ਕਰਨ ਵਾਲੇ ਘਰ ਵਿੱਚ ਵਾਪਸ ਜਾਣ ਦਾ। ਨਵੇਂ ਟਰਾਂਜ਼ੀਸਨ, ਸੈਕਿੰਡ ਸਟੇਜ ਘਰਾਂ ਦੇ ਨਿਰਮਾਣ ਨਾਲ ਔਰਤਾਂ ਅਤੇ ਬੱਚਿਆਂ ਨੂੰ ਭੈਅ ਅਤੇ ਹਿੰਸਾ ਮੁਕਤ ਜ਼ਿੰਦਗੀ ਜੀਣ ਲਈ ਉਹਨਾਂ ਦੀ ਲੋੜ ਅਨੁਸਾਰ ਸੁਰੱਖਿਆ ਅਤੇ ਸਹਿਯੋਗ ਮਿਲੇਗਾ।
ਇਹ ਘਰ ਔਰਤਾਂ ਅਤੇ ਬੱਚਿਆਂ ਨੂੰ ਬਦਸਲੂਕੀ ਤੋਂ ਉਭਰਨ ਅਤੇ ਖੁਸ਼ਹਾਲ ਅਤੇ ਸਿਹਤਮੰਦ ਪਰਿਵਾਰਾਂ ਦੇ ਨਿਰਮਾਣ ਦਾ ਮੌਕਾ ਦੇਣ ਵਿੱਚ ਮਦਦ ਕਰ ਸਕਦੇ ਹਨ।
ਜਿੱਥੇ ਲੋਕਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਐਸੇ ਸੁਬੇ ਵਿੱਚ ਸਾਨੂੰ ਉਹ ਸਭ ਕਰਨ ਦੀ ਜ਼ਰੂਰਤ ਹੈ ਜੋ ਅਸੀਂ ਲਿੰਗ ਆਧਾਰਿਤ ਹਿੰਸਾ ਨੂੰ ਰੋਕਣ ਕਈ ਕਰ ਸਕਦੇ ਹਾਂ। ਸਾਨੂੰ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਔਰਤਾਂ ਅਤੇ ਬੱਚਿਆਂ ਨੂੰ ਉਦੋਂ ਸੁਰੱਖਿਆ ਮਿਲ ਸਕੇ ਜਦੋਂ ਉਹਨਾਂ ਨੂੰ ਇਸਦੀ ਸਖਤ ਜ਼ਰੂਰਤ ਹੋਵੇ ਅਤੇ ਸਾਨੂੰ ਐਸੇ ਬੀ.ਸੀ. ਦਾ ਨਿਰਮਾਣ ਕਰਨ ਲਈ ਰਲ ਕੇ ਕੰਮ ਕਰਦੇ ਰਹਿਣਾ ਪਵੇਗਾ ਜਿੱਥੇ ਹਰ ਵਿਅਕਤੀ ਨੂੰ ਇੱਜ਼ਤ ਅਤੇ ਸਨਮਾਨ ਮਿਲ ਸਕੇ ਅਤੇ ਜਿੱਥੇ ਹਰ ਕੋਈ ਬਿਨਾਂ੍ਹ ਕਿਸੇ ਡਰ ਅਤੇ ਹਿੰਸਾ ਤੋਂ ਰਹਿ ਸਕੇ।