ਅਕਸ਼ੈ ਦੀ ‘ਕਠਪੁਤਲੀ’ 2 ਸਤੰਬਰ ਨੂੰ ਹੋਵੇਗੀ ਰਿਲੀਜ਼

0
464

ਮੁੰਬਈ:ਅਦਾਕਾਰ ਅਕਸ਼ੈ ਕੁਮਾਰ ਦੀ ਮਨੋਵਿਗਿਆਨਕ ਥ੍ਰਿਲਰ ‘ਕਠਪੁਤਲੀ’ ਡਿਜ਼ਨੀ+ਹੌਟਸਟਾਰ ’ਤੇ 2 ਸਤੰਬਰ ਨੂੰ ਰਿਲੀਜ਼ ਹੋਵੇਗੀ। ਵਾਸ਼ੂ ਭਾਗਨਾਨੀ ਵੱਲੋਂ ਪੇਸ਼ ਇਸ ਫਿਲਮ ਦਾ ਨਿਰਦੇਸ਼ਨ ਰਣਜੀਤ ਐੱਮ ਤਿਵਾੜੀ ਨੇ ਕੀਤਾ ਹੈ, ਜਿਸ ਨੇ ਇਸ ਤੋਂ ਪਹਿਲਾਂ ‘ਬੈੱਲ ਬੌਟਮ’ ਫਿਲਮ ਬਣਾਈ ਸੀ। ਜ਼ਿਕਰਯੋਗ ਹੈ ਕਿ ਅਕਸ਼ੈ ਕੁਮਾਰ ਇਸ ਫਿਲਮ ਵਿੱਚ ਪੁਲੀਸ ਅਫਸਰ ਦਾ ਕਿਰਦਾਰ ਨਿਭਾਅ ਰਿਹਾ ਹੈ। ਅਦਾਕਾਰ ਨੇ ਫਿਲਮ ਦੀ ਰਿਲੀਜ਼ ਮਿਤੀ ਸਬੰਧੀ ਜਾਣਕਾਰੀ ਆਪਣੇ ਟਵਿੱਟਰ ਅਕਾਊਂਟ ’ਤੇ ਸਾਂਝੀ ਕੀਤੀ ਹੈ। ਇਸ ਫਿਲਮ ਦੇ ਸੰਵਾਦ ਅਸੀਮ ਅਰੋੜਾ ਨੇ ਲਿਖੇ ਹਨ ਤੇ ਇਸ ਦੀ ਸਿਨੇਮੈਟੋਗ੍ਰਾਫੀ ਕੌਮੀ ਐਵਾਰਡ ਜੇਤੂ ਰਾਜੀਵ ਰਵੀ ਨੇ ਕੀਤੀ ਹੈ। ਜੈੱਕੀ ਭਗਨਾਨੀ ਤੇ ਦੀਪਸ਼ਿਖਾ ਦੇਸ਼ਮੁੱਖ ਇਸ ਫਿਲਮ ਦੇ ਸਹਿ ਨਿਰਮਾਤਾ ਹਨ ਤੇ ਇਹ ਫਿਲਮ ਪੂਜਾ ਐਂਟਰਟੇਨਮੈਂਟ ਦੇ ਬੈਨਰ ਹੇਠ ਤਿਆਰ ਕੀਤੀ ਗਈ ਹੈ।