ਔਜਲਾ ਸਣੇ ਸੱਤ ਕਾਂਗਰਸੀ ਐੱਮਪੀ ਮੁਅੱਤਲ

0
1305

ਦਿੱਲੀ: ਸੰਸਦ ਵਿਚ ਲਗਾਤਾਰ ਹੋ ਰਹੇ ਗ਼ੈਰ-ਮਰਿਆਦਤ ਵਤੀਰੇ ਅਤੇ ਧੱਕਾ-ਮੁੱਕੀ ਦੀਆਂ ਘਟਨਾਵਾਂ ਵਿਚਾਲੇ ਲੋਕ ਸਭਾ ਨੇ ਵੱਡਾ ਫ਼ੈਸਲਾ ਲਿਆ। ਕਾਗ਼ਜ਼ ਪਾੜ ਕੇ ਸਪੀਕਰ ਦੋ ਕੁਰਸੀ ਵੱਲ ਸੁੱਟਣ ਵਾਲੇ ਕਾਂਗਰਸ ਦੇ ਸੱਤ ਸੰਸਦ ਮੈਂਬਰਾਂ ਨੂੰ ਬਜਟ ਸੈਸ਼ਨ ਦੇ ਬਾਕੀ ਬਚੇ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਸੈਸ਼ਨ ੩ ਅਪ੍ਰੈਲ ਤੱਕ ਹੈ। ਕਾਂਗਰਸ ਨੇ ਜਿੱਥੇ ਇਸ ਨੂੰ ਬਦਲੇ ਦੀ ਕਾਰਵਾਈ ਕਰਾਰ ਦਿੱਤਾ ਹੈ ਤਾਂ ਦੂਜੇ ਪਾਸੇ ਭਾਜਪਾ ਮੁਅੱਤਲ ਮੈਂਬਰ ਤਰੁਣ ਗੋਗੋਈ ਦੀ ਮੈਂਬਰਸ਼ਿਪ ਬਰਖ਼ਾਸਤ ਕਰਵਾਉਣਾ ਚਾਹੁੰਦੀ ਹੈ। ਦਰਅਸਲ, ਗੋਗੋਈ ਨੇ ਹੀ ਸਪੀਕਰ ਦੀ ਕੁਰਸੀ ਤੋਂ ਕਾਗ਼ਜ਼ ਚੁੱਕੇ ਤੇ ਪਾੜ ਕੇ ਉਛਾਲ ਦਿੱਤੇ ਸਨ। ਗੌਰਵ ਗੋਗੋਈ, ਟੀਐੱਨ ਪ੍ਰਥਪਨ, ਡੀਨ ਭਰੀਕੋਸ਼, ਆਰ ਉਥਨ, ਮਨੀਕਮ ਟੈਗੋਰ, ਬੇਨੀ ਬੇਹਨ ਅਤੇ ਗੁਰਜੀਤ ਸਿੰਘ ਔਜਲਾ ਨੂੰ ਮੁਅੱਤਲ ਕੀਤਾ ਗਿਆ ਹੈ। ਸੰਸ਼ਦੀ ਕਾਰਜ ਮੰਤਰੀ ਪ੍ਰਲਾਦ ਜੋਸ਼ੀ ਨੇ ਇਕ ਮਤਾ ਪੇਸ਼ ਕੀਤਾ ਅਤੇ ਉਸ ਨੂੰ ਜ਼ਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ ਵੀਰਵਾਰ ਨੂੰ ਜਦੋਂ ਸਰਕਾਰ ਵੱਲੋਂ ਸਦਨ ਵਿਚ ਮਾਈਨਜ਼ ਐਂਡ ਮਿਨਰਲ ਬਿੱਲ ਪੇਸ਼ ਕੀਤਾ ਗਿਆ ਸੀ ਤਾਂ ਕਾਂਗਰਸ ਦੇ ਮੈਂਬਰ ਰਾਜਸਥਾਨ ਦੇ ਸੰਸਦ ਮੈਂਬਰ ਹਨੂੰਮਾਨ ਬੇਨੀਵਾਲ ‘ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਸ਼ੋਰ-ਸ਼ਰਾਬਾ ਕਰ ਰਹੇ ਸਨ। ਦਰਅਸਲ, ਬੇਨੀਵਾਲ ਨੇ ਗਾਂਧੀ ਪਰਿਵਾਰ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕੀਤੀ ਸੀ, ਜਿਸ ਨੂੰ ਪ੍ਰੀਜ਼ਾਈਡਿੰਗ ਸਪੀਕਰ ਨੇ
ਕਾਰਵਾਈ ਤੋਂ ਹਟਾ ਦਿੱਤਾ ਸੀ। ਸਰਕਾਰ ਦੇ ਖ਼ਿਲਾਫ਼ ਨਾਅਰਿਆਂ ਦੇ ਬਾਵਜੂਦ ਜਦੋਂ ਬਿੱਲ ‘ਤੇ ਸਬੰਧਤ ਮੰਤਰੀ ਬਿਆਨ ਦਿੰਦੇ ਰਹੇ ਤਾਂ ਜੋਸ਼ ਵਿਚ ਤਰੁਣ ਗੋਗੋਈ ਨੇ ਸਪੀਕਰ ਦੀ ਮੇਜ਼ ਤੋਂ ਹੀ ਕਾਗ਼ਜ਼ ਚੁੱਕ ਕੇ ਪਾੜ ਦਿੱਤੇ। ਉਸ ਵਕਤ ਕੁਰਸੀ ਤੇ ਰਮਾ ਦੇਵੀ ਮੌਜੂਦ ਸਨ। ਅੜਿੱਕੇ ਨੂੰ ਦੇਖਦੇ ਹੋਏ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਪਰ ਜਦੋਂ ਕਾਰਵਾਈ ਦੁਬਾਰਾ ਸ਼ੁਰੂ ਹੋਈ ਤਾਂ ਕੁਰਸੀ ਤੋਂ ਸਖ਼ਤ ਸੰਦੇਸ਼ ਆਇਆ ਤੇ ਸੱਤ ਮੈਂਬਰਾਂ ਨੂੰ ਮੁਲਤਵੀ ਕਰ ਦਿੱਤਾ ਗਿਆ।