ਆਸਟ੍ਰੇਲੀਆ ‘ਚ ਮੁਰਗੇ ਨੇ ਬਜ਼ੁਰਗ ਨੂੰ ਮਾਰਿਆ

0
3041

ਆਸਟ੍ਰੇਲੀਆ ਵਿੱਚ ਪਾਲਤੂ ਮੁਰਗੇ ਦੇ ਹਮਲੇ ਵਿੱਚ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਹੋਈ ਜਦੋਂ ਔਰਤ ਮੁਰਗੀਆਂ ਦੇ ਖੁੱਡੇ ਵਿੱਚੋਂ ਅੰਡੇ ਕੱਢ ਰਹੀ ਸੀ। ਕਿਸੇ ਗੱਲ ਤੋਂ ਗੁੱਸੇ ਵਿੱਚ ਆਏ ਮੁਰਗੇ ਨੇ ਔਰਤ ਦੀ ਪਿੱਠੇ ‘ਤੇ ਤੇਜ਼ੀ ਨਾਲ ਆਪਣੀ ਚੁੰਝ ਮਾਰੀ। ਇਸ ਨਾਲ ਉਸ ਦੀ ਨਸ ਫਟ ਗਈ ਤੇ ਖੂਨ ਵਗਣ ਲੱਗਾ। ਖੂਨ ਬੰਦ ਨਾ ਹੋਣ ਕਾਰਨ ਔਰਤ ਦੀ ਮੌਤ ਹੋ ਗਈ। ਕੁੱਝ ਦਿਨ ਪਹਿਲਾਂ ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਵਿੱਚ ਪਾਲਤੂ ਬਿੱਲੀ ਵੱਲੋਂ ਪੈਰ ਤੇ ਪੰਜਾ ਮਾਰਨ ਨਾਲ ਬਜ਼ੁਰਗ ਆਸਟ੍ਰੇਲੀਆਈ ਔਰਤ ਦੀ ਮੌਤ ਹੋ ਗਈ ਸੀ।