29 ਵਰਕਰ ਪ੍ਰਭਾਵਿਤ ਹੋਣ ਕਾਰਨ ਸਰੀ ਦਾ ਇਕ ਪੋਲਟਰੀ ਪਲਾਂਟ ਬੰਦ

0
1596

ਸਰੀ (ਹਰਦਮ ਮਾਨ) – ਸਰੀ ਦੇ ਸਨਰਾਈਜ਼ ਪੋਲਟਰੀ ਪਲਾਂਟ ਦੇ 29 ਸਟਾਫ ਮੈਂਬਰ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਹਨ। 135 ਸਟਰੀਟ ਅਤੇ 73 ਏ ਐਵੀਨਿਊ ਤੇ ਸਥਿਤ ਇਸ ਪਲਾਂਟ ਨੂੰ ਫਰੇਜ਼ਰ ਹੈਲਥ ਅਥਾਰਟੀ ਦੇ ਅਧਿਕਾਰੀਆਂ ਨੇ ਦਸ ਦਿਨਾਂ ਲਈ ਆਰਜ਼ੀ ਤੌਰ ਤੇ ਬੰਦ ਕਰ ਦਿੱਤਾ ਹੈ।

ਫਰੇਜ਼ਰ ਹੈਲਥ ਅਥਾਰਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਪਲਾਂਟ ਦੀ ਨਿਗਰਾਨੀ ਕਰਦੇ ਰਹਿਣਗੇ ਅਤੇ ਲਗਾਤਾਰ ਸੰਪਰਕ ਰੱਖਣਗੇ। ਉਨ੍ਹਾ ਇਹ ਵੀ ਕਿਹਾ ਹੈ ਕਿ ਇਸ ਪਲਾਂਟ ਵਿਚ ਕੋਵਿਡ-19 ਦੇ ਸੰਚਾਰ ਨਾਲ ਜੁੜੇ ਕਿਸੇ ਚਿਕਨ ਪਦਾਰਥ ਜਾਂ ਫੂਡ ਪੈਕਜਿੰਗ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ।

ਇਸੇ ਦੌਰਾਨ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨੇ ਵੀ ਕਿਹਾ ਹੈ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਸ ਪਲਾਂਟ ਦੇ ਚਿਕਨ ਪਦਾਰਥ ਵਾਇਰਸ ਤੋਂ ਪ੍ਰਭਾਵਿਤ ਹੋਏ ਹਨ।