ਕਸ਼ਮੀਰ ‘ਤੇ ਯੂਐੱਨਐੱਸਸੀ ਅਤੇ ਮੁਸਲਿਮ ਜਗਤ ਦਾ ਸਮਰਥਨ ਪ੍ਰਾਪਤ ਕਰਨਾ ਸੌਖਾ ਨਹੀਂ: ਕੁਰੈਸ਼ੀ

0
982

ਇਸਲਾਮਬਾਦ: ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਆਪਣੇ ਦੇਸ਼ ਵਾਸੀਆਂ ਨੂੰ ਮੁਗਾਲਤੇ ਵਿੱਚ ਨਾ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਰੁਤਬੇ ਨੂੰ ਵਾਪਸ ਲੈਣ ਦੇ ਭਾਰਤ ਦੇ ਫੈਸਲੇ ਵਿਰੁੱਧ ਪਾਕਿਸਤਾਨ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐੱਨਐੱਸਸੀ) ਅਤੇ ਮੁਸਲਿਮ ਜਗਤ ਦਾ ਸਮਰਥਨ ਹਾਸਲ ਕਰਨਾ ਸੌਖਾ ਨਹੀਂ ਹੋਵੇਗਾ। ਕੁਰੈਸ਼ੀ ਨੇ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ਦੇ ਮੁਜੋਫਰਾਬਾਦ ਵਿੱਚ ਮੀਡੀਆ ਨੂੰ ਕਿਹਾ ਕਿ ਪਾਸਿਕਤਾਨੀਆਂ ਨੂੰ ਯੂਐੱਨਏਸੀ ਦੇ ਮੈਂਬਰਾਂ ਦਾ ਸਮਰਥਨ ਹਾਸਲ ਕਰਨ ਲਈ ਨਵਾਂ ਸੰਘਰਸ਼ ਸ਼ੁਰੂ ਕਰਨਾ ਪਵੇਗਾ। ਉਸਨੇ ਕਿਹਾ ਤੁਹਾਨੂੰ ਮੁਗਾਲਤੇ ਵਿੱਚ ਨਹੀਂ ਰਹਿਣਾ ਚਾਹੀਦਾ। ਕੋਈ ਵੀ ਉਥੇ (ਯੂਐੱਨਐੱਸਸੀ) ਵਿੰਚ ਹੱਥਾਂ ਵਿੱਚ ਮਾਲਾ ਲੈ ਕੇ ਖੜਾ ਨਹੀਂ ਹੋਵੇਗਾ। ਕੋਈ ਵੀ ਉਥੇ ਤੁਹਾਡਾ ਇੰਤਜ਼ਾਰ ਨਹੀਂ ਕਰੇਗਾ।
ਭਾਰਤ ਲਗਾਤਾਰ ਅੰਤਰਰਾਸ਼ਟਰੀ ਭਾਈਚਾਰੇ ਨੂੰ ਕਹਿੰਦਾ ਆ ਰਿਹਾ ਕਿ ਸੰਵਿਧਾਨ ਦੀ ਧਾਰਾ ੩੭੦ ਦੀਆਂ ਬਹੁਤੀਆਂ ਧਾਰਾਵਾਂ ਨੂੰ ਖ਼ਤਮ ਕਰਨ ਦਾ ਉਸ ਦਾ ਕਦਮ ਇੱਕ ਅੰਦਰੂਨੀ ਮਾਮਲਾ ਹੈ ਅਤੇ ਪਾਕਿਸਤਾਨ ਨੂੰ ਸਲਾਹ ਦਿੱਤਾ ਹੈ ਕਿ ਉਹ ਇਸ ਸੱਚਾਈ ਨੂੰ ਸਵੀਕਾਰ ਕਰੇ। ਕਿਸੇ ਵੀ ਮੁਸਲਿਮ ਦੇਸ਼ ਦਾ ਨਾਮ ਲਏ ਬਿਨ੍ਹਾਂ ਕੁਰੈਸ਼ੀ ਨੇ ਕਿਹਾ ਉਨ੍ਹਾਂ ਇਸਲਾਮੀ ਭਾਈਚਾਰੇ ਦੇ ਸਰਪਸਤ ਵੀ ਆਪਣੇ ਆਰਥਕ ਹਿਤਾਂ ਦੇ ਕਾਰਣ ਕਸ਼ਮੀਰ ਮੁੱਦੇ ਤੇ ਪਾਕਿਸਤਾਨ ਦਾ ਸਮਰਥਨ ਨਹੀਂ ਕਰ ਸਕਦੇ।
ਉਸ ਨੇ ਕਿਹਾ ਕਿ ਸੰਸਾਰ ਦੇ ਵੱਖ-ਵੱਖ ਲੋਕਾਂ ਦੇ ਆਪਣੇ-ਆਪਣੇ ਹਿੱਤ ਹਨ। ਭਾਰਤ ਇੱਕ ਅਰਬ ਤੋਂ ਜ਼ਿਆਦਾ ਲੋਕਾਂ ਦਾ ਬਾਜ਼ਾਰ ਹੈ। ਬਹੁਤ ਸਾਰੇ ਲੋਕਾਂ ਨੇ ਨਿਵੇਸ ਕੀਤਾ ਹੈ। ਅਸੀਂ ਅਕਸਰ ਉਮਾ ਅਤੇ ਇਲਾਮ ਬਾਰੇ ਗੱਲ ਕਰਦੇ ਹਾਂ, ਪਰ ਉਮਾਂ ਦੇ ਸਰਪ੍ਰਸਤ ਵੀ ਉਥੇ (ਭਾਰਤ) ਵਿੱਚ ਨਿਵੇਸਕਰ ਚੁੱਕੇ ਹਨ ਅਤੇ ਉਨ੍ਹਾਂ ਦੇ ਆਪਣੇ ਹਿੱਤ ਹਨ। ਰੂਸ ਨੇ ਹਾਲ ਹੀ ਵਿੱਚ ਜੰਮੂ-ਕਸ਼ਮੀਰ ਬਾਰੇ ਭਾਰਤ ਦੇ ਕਦਮ ਦਾ ਸਮਰਥਨ ਕੀਤਾ ਅਤੇ ਅਜਿਹਾ ਕਰਨ ਵਾਲਾ ਯੂਐੱਨਐੱਸਸੀ ਦਾ ਪਹਿਲਾ ਮੈਂਬਰ ਬਣ ਗਿਆ। ਉਨ੍ਹਾਂ ਨੇ ਕਿਹਾ ਕਿ ਰੁਤਬੇ ਵਿੱਚ ਤਬਦੀਲੀ ਭਾਰਤੀ ਸੰਵਿਧਾਨ ਦੇ ਢਾਂਚੇ ਵਿੱਚ
ਹੈ।