ਅਮਰੀਕਾ ਤੋਂ ਕੋਵਿਡ-19 ਟੀਕੇ ਹਾਸਲ ਕਰਨ ਵਾਲਿਆਂ ’ਚ ਭਾਰਤ ਪ੍ਰਮੁੱਖ

0
1022
Doctor or lab technician holding vaccine of new coronavirus

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਵੱਲੋਂ ਸੰਸਾਰ ਭਰ ਦੇ ਵੱਖ-ਵੱਖ ਦੇਸ਼ਾਂ ਨੂੰ ਕੋਵਿਡ-19 ਟੀਕਿਆਂ ਦੀਆਂ 2.5 ਕਰੋੜ ਖੁਰਾਕਾਂ ਭੇਜਣ ਦਾ ਐਲਾਨ ਕੀਤਾ ਹੈ। ਇਥੇ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਘੂ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਅਮਰੀਕਾ ਤੋਂ ਟੀਕੇ ਪ੍ਰਾਪਤ ਕਰਨ ਵਾਲੇ ਪ੍ਰਮੁੱਖ ਦੇਸ਼ਾਂ ਵਿੱਚ ਸ਼ਾਮਲ ਹੋਵੇਗਾ। ਬਾਇਡਨ ਨੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ ਅਮਰੀਕਾ ਕੋਵਿਡ-19 ਟੀਕਿਆਂ ਦੇ 2.5 ਕਰੋੜ ਡੋਜ਼ ਵਿੱਚ 1.9 ਕਰੋੜ ਭਾਵ 75 ਫੀਸਦ ਖੁਰਾਕਾਂ ਹੋਰ ਮੁਲਕਾਂ ਨੂੰ ਭੇਜੇਗਾ। ਇਸ ਅਨੁਸਾਰ ਏਸ਼ੀਆ ਦੇ ਭਾਰਤ, ਨੇਪਾਲ, ਬੰਗਲਾਦੇਸ਼, ਪਾਕਿਸਤਾਨ, ਸ੍ਰੀਲੰਕਾ, ਅਫਗਾਨਿਸਤਾਨ, ਮਾਲਦੀਵ, ਮਲੇਸ਼ੀਆ, ਫਿਲਪੀਨ, ਵੀਅਤਨਾਮ, ਇੰਡੋਨੇਸ਼ੀਆ, ਥਾਈਲੈਂਡ, ਲਾਓਸ, ਪਾਪੂਆ ਨਿਊ ਗਿੰਨੀ, ਤਾਈਵਾਨ ਨੂੰ 70 ਲੱਖ ਖੁਰਾਕਾਂ ਦਿੱਤੀਆਂ ਜਾਣਗੀਆਂ।