ਕੈਨੇਡਾ ‘ਚ ਸਿੱਖ ਪੁਲਿਸ ਵਾਲੇ ਦਾ ਸਨਮਾਨ

0
997

ਕੈਨੇਡਾ ਦੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਵਲੋਂ ਮਹਿਕਮੇ ਦੇ ਸਿੱਖ ਸਿਪਾਹੀ ਜਸਪ੍ਰੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਰੀ ਵਿਖੇ ਕਰਵਾਏ ਸਮਾਗਮ ਮੌਕੇ ਜਸਪ੍ਰੀਤ ਸਿੰਘ ਨੂੰ ਇਹ ਸਨਮਾਨ ਉਸ ਵਲੋਂ ਪੁਲਿਸ ਸਹਾਇਕ ਦੇ ਤੌਰ ‘ਤੇ ਭਾਈਚਾਰੇ ਲਈ ਕੀਤੀਆਂ ਸ਼ਾਨਦਾਰ ਸੇਵਾਵਾਂ ਬਦਲੇ ਦਿੱਤਾ ਗਿਆ। ਜਸਪ੍ਰੀਤ ਸਿੰਘ ਕੁਝ ਸਮਾਂ ਪਹਿਲਾਂ ਹੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਵਿਚ ਬਤੌਰ ਸਿਪਾਹੀ ਭਰਤੀ ਹੋਇਆ ਹੈ। ਇਸ ਤੋਂ ਪਹਿਲਾਂ ਉਸ ਨੇ ੪ ਸਾਲ ਪੁਲਿਸ ਨਾਲ ਵਲੰਟੀਅਰ ਦੇ ਤੌਰ ‘ਤੇ ਸੇਵਾ ਨਿਭਾਈ ਹੈ। ਵਰਨਣਯੋਗ ਹੈ ਕਿ ਕੈਨੇਡਾ ਦੇ ਜੰਮਪਲ ਬਹੁਤ ਸਾਰੇ ਪੰਜਾਬੀ ਬੱਚੇ ਅਕਸਰ ਹੀ ਪੁਲਿਸ ਨਾਲ ਵਲੰਟੀਅਰ ਦੇ ਤੌਰ ‘ਤੇ ਸੇਵਾਵਾਂ ਨਿਭਾਉਂਦੇ ਹਨ, ਜਿਨ੍ਹਾਂ ਨੂੰ ਅਗਜ਼ਲਰੀ ਜਾਂ ਰਿਜ਼ਰਵ ਕਿਹਾ ਜਾਂਦਾ ਹੈ। ਪੁਲਿਸ ਵਿਚ ਭਰਤੀ ਹੋਣ ਸਮੇਂ ਉਨ੍ਹਾਂ ਦੀਆਂ ਵਲੰਟੀਅਰ ਸੇਵਾਵਾਂ ਨੂੰ ਪੂਰੀ ਤਰਜੀਹ ਦਿੱਤੀ ਜਾਂਦੀ ਹੈ। ਸਾਲ ੨੦੧੯ ਵਿਚ ਪੁਲਿਸ ਸਹਾਇਕਾਂ ਨੇ ਸਰੀ ਦੇ ੧੫੦ ਸਮਾਗਮਾਂ ਵਿਚ ੫੧੦੦ ਘੰਟੇ ਵਲੰਟੀਅਰ ਦੇ ਤੌਰ ‘ਤੇ ਕੰਮ ਕੀਤਾ ਹੈ।