ਕੈਨੇਡਾ ਸਰਕਾਰ ਨੇ ਹਾਥੀਦੰਦਾਂ ਅਤੇ ਗੈਂਡੇ ਦੇ ਸਿੰਗਾਂ ਤੋਂ ਬਣੇ ਗਹਿਣੇ ਅਤੇ ਜੇਵਰਾਂ ਦੇ ਆਯਾਤ ਨਿਰਯਾਤ ਤੇ ਲਗਾਈ ਪਾਬੰਦੀ

0
615

ਸਮੁੱਚੇ ਸੰਸਾਰ ਅੰਦਰ ਵਾਤਾਵਰਨ ਅਤੇ ਕੁਦਰਤ ਦੇ ਸਮਤੋਲ ਨੂੰ ਬਣਾਈ ਰੱਖਣ ਦੇ ਮਕਸਦ ਨੂੰ ਹਾਸਲ ਕਰਨ ਸਬੰਧੀ ਇੱਕ ਸਾਰਥਿਕ ਕੋਸ਼ਿਸ਼ ਕਰਦਿਆਂ ਕੈਨੇਡਾ ਸਰਕਾਰ ਵਲੋਂ ਹਾਥੀ ਦੇ ਦੰਦਾਂ ਅਤੇ ਗੈਂਡੇ ਦੇ ਸਿੰਗਾਂ ਤੋਂ ਤਿਆਰ ਕੀਤੇ ਗਹਿਣੇ ਅਤੇ ਜੇਵਰਾਂ ਦੀ ਦੇਸ਼ ਅੰਦਰ ਆਯਾਤ ਅਤੇ ਨਿਰਯਾਤ ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ ਕਿਉਂਕਿ ਦੁਨੀਆਂ ਵਿੱਚ ਹਾਥੀਆਂ ਅਤੇ ਗੈਂਡਿਆਂ ਵਰਗੇ ਹੋਰ ਬਹੁਤ ਸਾਰੇ ਜੰਗਲੀ ਜੀਵ ਜੰਤੂਆਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ।