‘ਟੌਪ 10 ਅਤਿ ਲੋੜੀਂਦੇ ਭਗੌੜਿਆਂ’ ਵਿਚ ਸ਼ਾਮਲ ਸਿੰਡੀ ਰੌਡਰਿੰਗਜ਼ ਸਿੰਘ ਗ੍ਰਿਫ਼ਤਾਰ

0
21

ਅਮਰੀਕਾ ਤੇ ਭਾਰਤ ਦੀਆਂ ਕਾਨੂੰਨ ਏਜੰਸੀਆਂ ਦੀ ਸਾਂਝੇ ਯਤਨਾਂ ਸਦਕਾ ਅਮਰੀਕਾ ਦੀ ਸੰਘੀ ਜਾਂਚ ਏਜੰਸੀ ਸਿਖਰਲੇ ਦਸ ਅਤਿ ਲੋੜੀਂਦੇ ਭਗੌੜਿਆਂ ਵਿਚੋਂ ਇਕ, ਸਿੰਡੀ ਰੌਡਰਿਗਜ਼ ਸਿੰਘ ਨੂੰ ਗ੍ਰਿਫਤਾਰ ਕਰਨ ਵਿਚ ਸਫ਼ਲ ਰਹੀ ਹੈ। ਸਿੰਡੀ ਨੂੰ ਉਸ ਦੇ ਛੇ ਸਾਲ ਦੇ ਪੁੱਤਰ ਦੇ ਕਤਲ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ।
ਸਿੰਡੀ ਆਪਣੇ ਪੁੱਤਰ ਦੇ ਕਤਲ ਮਗਰੋਂ ਪਿਛਲੇ ਦੋ ਸਾਲਾਂ ਤੋਂ ਭਾਰਤ ਵਿਚ ਲੁਕੀ ਹੋਈ ਸੀ।
ਐੱਫਬੀਆਈ ਨੇ ਭਾਰਤੀ ਅਧਿਕਾਰੀਆਂ ਅਤੇ ਇੰਟਰਪੋਲ ਦੀ ਮਦਦ ਨਾਲ ਸਿੰਡੀ ਰੌਡਰਿਗਜ਼ ਸਿੰਘ ਨੂੰ ਭਾਰਤ ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਹੁਣ ਵਾਪਸ ਅਮਰੀਕਾ ਲਿਜਾਇਆ ਗਿਆ ਹੈ।