ਸਿਆਟਲ ਜਹਾਜ਼ ਹਾਸਦੇ ਦੇ ਪੀੜਤਾਂ ਨੂੰ 7,000 ਕਰੋੜ ਮਿਲੇਗਾ

0
1187

ਸਿਆਟਲ: ਅਮਰੀਕਾ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਨੇ ਕਿਹਾ ਹੈ ਕਿ ਉਹ ਇੰਡੋਨੇਸ਼ੀਆ ਅਤੇ ਇਥੋਪੀਆ ਵਿੱਚ ਹੋਏ ੭੩੭ ਮੈਕਸ ਜਹਾਜ਼ ਹਾਦਸਿਆਂ ਦੀ ਪੀੜਤ ਪਰਿਵਾਰਾਂ ਦੀ ਮਦਦ ਲਈ ੧੦ ਕਰੋਡ ਡਾਲਰ (ਕਰੀਬ ੭,੦੦੦ ਕਰੋੜ ਰੁਪਏ) ਦੇਵੇਗੀ।ਪਿੱਛਲੇ ਸਾਲ ੨੯ ਅਕਤੂਬਰ ਨੂੰ ਇੰਡੋਨੇਸ਼ੀਆ ਦੀ ਲਾਇਨ ਏਅਰ ਦਾ ਜਹਾਜ਼ ਹਾਸਦੇ ਦਾ ਸ਼ਿਕਾਰ ਹੋ ਗਿਆ ਸੀ। ਇਸ ਪਿੱਛੋਂ ਇਸ ਸਾਲ ੧੦ ਮਾਰਚ ਨੂੰ ਇਥੋਪੀਆ ਵਿੱਚ ਵੀ ਇੱਕ ੭੩੭ ਮੈਕਸ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਇਨ੍ਹਾਂ ਦੋਵਾਂ ਹਾਦਸਿਆਂ ਵਿੱਚ ੩੪੬ ਲੋਕਾਂ ਦੀ ਜਾਨ ਚਲੀ ਗਈ ਸੀ। ਇਨ੍ਹਾਂ ਹਾਦਸਿਆਂ ਪਿੱਛੋਂ ਹੀ ਦੁਨੀਆਂ ਦੇ ਕਈ ਦੇਸ਼ਾਂ ਨੇ ੭੩੭ ਮੈਕਸ ਜਹਾਜ਼ਾਂ ਦੀਆਂ ਉਡਾਣਾਂ ਰੱਦ ਕਰ ਦਿੱਤੀਆਂ ਸਨ। ਆਰੰਭਿਕ ਜਾਂਚ ਵਿੱਚ ਪਾਇਆ ਗਿਆ ਸੀ ਕਿ ਦੋਵਾਂ ਹਾਦਸਿਆਂ ਵਿੱਚ ਜਹਾਜ਼ ਦਾ ਐਂਟੀ-ਸਟਾਲ ਸਾਫਟਵੇਅਰ ਅਤੇ ਹੋਰ ਤਕਨੀਕੀ ਖਾਮੀਆਂ ਜ਼ਿੰਮੇਵਾਰ ਹਨ। ਇਹ ਗੱਲ ਸਾਹਮਣੇ ਆਉਂਣ ਪਿੱਛੋਂ ਬੋਇੰਗ ਨੂੰ ਦੁਨੀਆ ਭਰ ਵਿੱਚ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਹਾਦਸਿਆਂ ਪਿੱਛੋਂ ਬੋਇੰਗ ਦਾ ਇਹ ਜਹਾਜ਼ ਅਮਰੀਕਾ ਦੇ ਕਾਨੂੰਨੀ ਵਿਭਾਗ ਦੀ ਜਾਂਚ ਦੇ ਦਾਇਰੇ ਵਿੱਚ ਹੈ। ਬੋਇੰਗ ਖਿਲਾਫ ਪੀੜਤ ਪਰਿਵਾਰਾਂ ਵੱਲੋਂ ਵੀ ੧੦੦ ਤੋਂ ਜ਼ਿਆਦਾ ਮੁਕੱਦਮੇ ਕੀਤੇ ਗਏ ਹਨ।