ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਪਾਬੰਦੀਆਂ ਹਟਾਉਣ ਵਾਲੇ ਦੇਸ਼ਾਂ ’ਤੇ ਜਤਾਈ ਚਿੰਤਾ

0
29
Photo: newseu.cgtn.com

ਸੰਯੁਕਤ ਰਾਸ਼ਟਰ : ਵਿਸ਼ਵ ਸਿਹਤ ਸੰਗਠਨ ਨੇ ਉਨ੍ਹਾਂ ਦੇਸ਼ਾਂ ’ਤੇ ਸਖ਼ਤ ਇਤਰਾਜ਼ ਜਤਾਇਆ ਹੈ ਜਿੱਥੇ ਵਿਆਪਕ ਪੱਧਰ ’ਤੇ ਟੀਕਾਕਰਨ ਕੀਤਾ ਜਾ ਰਿਹਾ ਹੈ ਤੇ ਇਸ ਦੀ ਵਜ੍ਹਾ ਨਾਲ ਉੱਥੇ ਪਾਬੰਦੀਆਂ ਹਟਾਈਆਂ ਜਾ ਰਹੀਆਂ ਹਨ। ਸੰਗਠਨ ਦੇ Director ਨੇ ਇਸ ’ਤੇ ਚਿੰਤਾ ਜਤਾਉਂਦੇ ਹੋਏ ਕਿਹਾ ਹੈ ਕਿ ਇਕ ਪਾਸੇ ਟੀਕਾਕਰਨ ਦੀ ਅਗਵਾਈ ਕਰਨ ਵਾਲੇ ਦੇਸ਼ ਆਪਣੀਆਂ ਕੋਰੋਨਾ ਨਾਲ ਸਬੰਧਿਤ ਪਾਬੰਦੀਆਂ ਹਟਾ ਰਹੇ ਹਨ ਉੱਥੇ ਹੀ ਦੂਜੇ ਪਾਸੇ ਕਈ ਦੇਸ਼ਾਂ ’ਚ ਹਾਲਾਤ ਲਗਾਤਾਰ ਖ਼ਤਰਨਾਕ ਬਣੇ ਹੋਏ ਹਨ। ਉਨ੍ਹਾਂ ਮੁਤਾਬਕ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦੀ ਵਜ੍ਹਾ ਨਾਲ ਦੇਸ਼ਾਂ ’ਚ ਕੋਰੋਨਾ ਮਹਾਮਾਰੀ ਦਾ ਪ੍ਰਭਾਵ ਲਗਾਤਾਰ ਜਾਰੀ ਹੈ। ਅਜਿਹੇ ’ਚ ਵਾਇਰਸ ਦੇ ਬਦਲਦੇ ਰੂਪ ਦੇ ਉਭਰਨ ਦਾ ਵੀ ਖ਼ਤਰਾ ਕਾਫੀ ਵਧ ਜਾਂਦਾ ਹੈ। ਇਹ ਹੁਣ ਦੇ ਇਲਾਜ ਨੂੰ ਵੀ ਬੇਅਸਰ ਕਰ ਸਕਦਾ ਹੈ।