ਸਾਊਦੀ ਅਰਬ ਦੇ ਹੋਟਲਾਂ ‘ਚ ਇਕੱਠੇ ਰਹਿ ਸਕਣਗੇ ਔਰਤ-ਮਰਦ

0
1125

ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਨਵੇਂ ਵੀਜ਼ਾ ਨਿਯਮ ਲਾਗੂ ਕਰਨ ਤੋਂ ਬਾਅਦ ਸਰਕਾਰ ਨੇ ਹੁਣ ਦੇਸ਼ ਦੇ ਹੋਟਲਾਂ ‘ਚ ਵਿਦੇਸ਼ੀ ਔਰਤਾਂ ਤੇ ਮਰਦਾਂ ਨੂੰ ਇਕੱਠੇ ਰਹਿਣ ਦੀ ਛੋਟ ਦਿੱਤੀ ਹੈ।
ਉਹ ਆਪਣਾ ਸਬੰਧ ਸਾਬਿਤ ਕੀਤੇ ਬਗ਼ੈਰ ਵੀ ਹੋਟਲ ‘ਚ ਇਕੱਠੇ ਰਹਿ ਸਕਣਗੇ।ਸਾਊਦੀ ਔਰਤਾਂ ਨੂੰ ਵੀ ਹੋਟਲ ‘ਚ ਕਮਰਾ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ। ਸਾਊਦੀ ਨਾਗਰਿਕਾਂ ਨੂੰ ਹੋਟਲ ‘ਚ ਠਹਿਰਣ ਲਈ ਆਪਣਾ ਫੈਮਿਲੀ ਆਈਡੀ ਜਾਂ ਸਬੰਧ ਸਾਬਿਤ ਕਰਨ ਦਾ ਸਬੂਤ ਦਿਖਾਉਣ ਲਈ ਕਿਹਾ ਹੈ। ਇਹ ਵਿਦੇਸ਼ੀ ਸੈਲਾਨੀਆਂ ਲਈ ਜ਼ਰੂਰੀ ਨਹੀਂ ਹੈ। ਜਦਕਿ ਸਾਊਦੀ ਸਮੇਤ ਸਾਰੀਆਂ ਔਰਤਾਂ ਆਪਣਾ ਆਈਡੀ ਮੁਹੱਈਆ ਕਰਵਾ ਕੇ ਹੋਟਲ ‘ਚ ਕਮਰਾ ਬੁੱਕ ਕਰ ਸਕਣਗੀਆਂ ਤੇ ਇਕੱਲੀਆਂ ਵੀ ਰਹਿ ਸਕਦੀਆਂ ਹਨ।’ ਹਾਲੇ ਤਕ ਤੇਲ ਸੰਪੰਨ ਇਸ ਖਾੜੀ ਦੇਸ਼ ‘ਚ ਵਿਦੇਸ਼ੀ ਨਾਗਰਿਕਾਂ ਨੂੰ ਠਹਿਰਣ ‘ਤੇ ਵਿਆਪਕ ਬੰਦਿਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਕੱਟੜਪੰਥੀ ਮੁਸਲਿਮ ਖਾੜੀ ਦੇਸ਼ ‘ਚ ਸ਼ਰਾਬ ‘ਤੇ ਹਾਲੇ ਵੀ ਪਾਬੰਦੀ ਹੈ। ਇਹੀ ਨਹੀਂ ਸਾਊਦੀ ਔਰਤਾਂ ਨੂੰ ਬਿਨਾਂ ਬੁਰਕੇ ਦੇ ਬਾਹਰ ਨਿਕਲਣ ਦੀ ਵੀ ਛੋਟ ਨਹੀਂ
ਹੈ।