ਅਮਰੀਕਾ ‘ਚ ਮਨਜੋਤ ਸਿੰਘ ਦੀ ਲਘੂ ਫ਼ਿਲਮ ਨੇ ਪੁਰਸਕਾਰ ਜਿੱਤਿਆ

0
1104

ਵਾਸ਼ਿੰਗਟਨ ਡੀਸੀ ਵਿੱਚ ਹੋਏ ਸਾਊਥ ਏਸ਼ੀਆ ਫ਼ਿਲਮ ਫੈਸਟੀਵਲ ਵਿੱਚ ਆਪਣੀ ਲਘੂ ਫ਼ਿਲਮ ਨੂੰ ਪੁਰਸਕਾਰ ਮਿਲਣ ‘ਤੇ ਅਦਾਕਾਰ ਮਨਜੋਤ ਸਿੰਘ ਬਾਗੋ-ਬਾਗ ਹੈ। ਮਨਜੋਤ ਦੀ ਫ਼ਿਲਮ ‘ਡਰੀਮ ੧’ ਨੇ ਹਾਲ ਹੀ ਵਿੱਚ ਹੋਏ ਫ਼ਿਲਮ ਫੈਸਟੀਵਲ ਵਿੱਚ ਬਿਹਤਰੀਨ ਲਘੂ ਫ਼ਿਲਮ ਹੋਣ ਦਾ ਪੁਰਸਕਾਰ ਆਪਣੇ ਨਾਂ ਕੀਤਾ ਹੈ। ਇਸ ਫ਼ਿਲਮ ਵਿੱਚ ਉਸ ਨੇ ਗੁਰਵਿੰਦਰ ਸਿੰਘ ਨਾਂ ਦੇ ਨੌਜਵਾਨ ਦਾ ਰੋਲ ਅਦਾ ਕੀਤਾ ਹੈ ਜੋ ਅਦਾਕਾਰ ਬਣਨ ਲਈ ਦੌੜ ਭੱਜ ਕਰ ਰਿਹਾ ਹੈ ਅਤੇ ਸਿੱਖ ਹੋਣ ਕਾਰਨ ਉਸ ਨੂੰ ਪੈਰ ਜਮਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।
ਮਨਜੋਤ ਦੱਸਦਾ ਹੈ ਕਿ ਉਸ ਨੂੰ ਨਿਰਦੇਸ਼ਕ ਵਰੁਣ ਸਿਹਾਗ ਦਾ ਫੋਨ ਆਇਆ ਤੇ ਉਨ੍ਹਾਂ ਉਸ ਨੂੰ ਫ਼ਿਲਮ ਦੀ ਕਹਾਣੀ ਸੁਣਾਈ। ਉਸ ਨੂੰ ਕਹਾਣੀ ਆਪਣੀ ਜ਼ਿੰਦਗੀ ਨਾਲ ਰਲਦੀ ਮਿਲਦੀ ਲੱਗੀ ਤੇ ਉਸ ਨੇ ਇਸ ਵਿੱਚ ਕੰਮ ਕਰਨ ਲਈ ਹਾਮੀ ਭਰ ਦਿੱਤੀ।
ਖੁਸ਼ਕਿਸਮਤੀ ਨਾਲ ਇਸ ਫ਼ਿਲਮ ਨੂੰ ਪੁਰਸਕਾਰ ਮਿਲ ਗਿਆ। ਉਹ ਇਸ ਪ੍ਰਾਪਤੀ ‘ਤੇ ਮਾਣ ਮਹਿਸੂਸ ਕਰ ਰਿਹਾ ਹੈ। ਉਸ ਨੇ ਆਖਿਆ ਕਿ ਨਹੀਂ ਤਾਂ ਸਿੱਖ ਅਦਾਕਾਰਾਂ ਨੂੰ ਹਾਸਰਸ ਭਰਪੂਰ ਭੂਮਿਕਾਵਾਂ ਨਿਭਾਉਣ ਦੀ ਹੀ ਪੇਸ਼ਕਸ ਕੀਤੀ ਜਾਂਦੀ ਹੈ।