ਜਬਰ ਜਨਾਹ ਦਾ ਦੋਸ਼ ਲਾਉਣ ਵਾਲੀ ਲੜਕੀ ਦਾ ਪਿਤਾ 10 ਲੱਖ ਲੈਣ ਆਇਆ ਪੁਲੀਸ ਨੇ ਦਬੋਚਿਆ

0
1457

ਪੁਲਿਸ ਮੁਲਾਜ਼ਮ ਦੀ ਪਤਨੀ ਨੇ ਪਤੀ ‘ਤੇ ਲੱਗੇ ਜਬਰ ਜਨਾਹ ਦੇ ਦੋਸ਼ ਦੀ ਸਟਿੰਗ ਆਪ੍ਰੇਸ਼ਨ ਕਰਵਾ ਕੇ ਪੋਲ ਖੋਲ੍ਹੀ ਹੈ। ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਦੀ ਲੜਕੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਬੁਰਜ ਹਨੂੰਮਾਨਗੜ੍ਹ ਨਿਵਾਸੀ ਪੁਲਿਸ ਮੁਲਾਜ਼ਮ ਮਨਿੰਦਰਜੀਤ ਸਿੰਘ ਨਾਲ ਉਸ ਦੀ ਫੋਨ ‘ਤੇ ਦੋਸਤੀ ਹੋਈ ਸੀ। ਇਸ ਪਿੱਛੋਂ ਉਸ ਨਾਲ ਵਿਆਹ ਕਰਵਾਉਣ ਦੇ ਵਾਅਦੇ ਕਰਨ ਲੱਗਾ।
੧੫ ਜਨਵਰੀ ੨੦੨੦ ਨੂੰ ਮਨਿੰਦਰ ਸਿੰਘ ਨਾਂ ਦੇ ਇਕ ਪੁਲਿਸ ਮੁਲਾਜ਼ਮ ‘ਤੇ ਜਬਰ-ਜਨਾਹ ਦਾ ਮਾਮਲਾ ਦਰਜ ਕੀਤਾ, ਜੋ ਕਿ ਜਲੰਧਰ ਵਿਖੇ ਤਾਇਨਾਤ ਹੈ। ਸ਼ਿਕਾਇਤਕਰਤਾ ਲੜਕੀ ਨੇ ਦੋਸ਼ ਲਾਏ ਸਨ ਕਿ ਮਨਿੰਦਰ ਨੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜਨਾਹ
ਕੀਤਾ।
ਮਨਿੰਦਰ ਸਿੰਘ ਦੀ ਪਤਨੀ ਅਨੁਸਾਰ ਉਸਨੂੰ ਵੀ ਮਾਮਲੇ ਦੀ ਸੱਚਾਈ ਪਤਾ ਸੀ ਅਤੇ ਇਸ ਲਈ ਉਸਨੇ ਆਪਣੇ ਪਤੀ ਦੇ ਹੱਕ ‘ਚ ਖੜ੍ਹੇ ਹੋਣ ਦਾ ਫੈਸਲਾ ਕੀਤਾ ਅਤੇ ਸੱਚਾਈ ਸਾਹਮਣੇ ਲਿਆਉਣ ਲਈ ਉਸਨੇ ‘ਜਵਾਲਾ ਸ਼ਕਤੀ ਸੰਗਠਨ’ ਦੀ ਸੰਯੋਜਕ ਕਾਜਲ ਜਾਦੌਣ ਨਾਲ ਸੰਪਰਕ ਕੀਤਾ। ਉਸਨੇ ਦੋਸ਼ ਲਾਇਆ ਕਿ ਰਾਜੀਨਾਮੇ ਲਈ ਲੜਕੀ ਦੇ ਪਰਿਵਾਰ ਵੱਲੋਂ ੧੫ ਲੱਖ ਰੁਪਏ ਦੀ ਗੱਲਬਾਤ ਕੀਤੀ ਗਈ ਅਤੇ ੧੦ ਲੱਖ ਰੁਪਏ ‘ਚ ਸੌਦਾ ਤੈਅ ਹੋਇਆ। ਕਾਜਲ ਨੇ ਸ਼ਿਕਾਇਤਕਰਤਾ ਦੇ ਪਰਿਵਾਰ ਨਾਲ ਮਨਿੰਦਰ ਦੀ ਭੈਣ ਬਣ ਕੇ ਸੰਪਰਕ ਕੀਤਾ ਤੇ ਪੈਸੇ ਦੇਣ ਲਈ ਲੜਕੀ ਦੇ ਪਿਤਾ ਨੂੰ ਸ਼੍ਰੀ ਮੁਕਤਸਰ ਸਾਹਿਬ ਦੇ ਇਕ ਹੋਟਲ ‘ਚ ਬੁਲਾ ਲਿਆ ਅਤੇ ਮੀਡੀਆ ਨੂੰ ਵੀ ਬੁਲਾ ਲਿਆ। ਕਮਰੇ ‘ਚ ਵੀ ਕੈਮਰਾ ਫਿੱਟ ਸੀ। ਜਿਉਂ ਹੀ ਲੜਕੀ ਦੇ ਪਿਤਾ ਨੇ ਪੈਸੇ ਗਿਣਨੇ ਸ਼ੁਰੂ ਕੀਤੇ, ਮੀਡੀਆ ਕਰਮੀ ਅੰਦਰ ਗਏ। ਉਸਨੂੰ ਗ੍ਰਿਫਤਾਰ ਕਰ ਲਿਆ ਹੈ।