ਭਾਰੀ ਮੀਂਹ ਕਾਰਨ ਮੁੰਬਈ ’ਚ ਮਕਾਨ ਡਿੱਗੇ, 30 ਹਲਾਕ

0
493
Photo: ABC News

ਮੁੰਬਈ: ਰਾਤ ਭਰ ਪੈਂਦੇ ਰਹੇ ਮੀਂਹ ਕਾਰਨ ਮੁੰਬਈ ’ਚ ਕਈ ਥਾਈਂ ਮਕਾਨ ਡਿੱਗਣ ਦੀਆਂ ਵਾਪਰੀਆਂ ਘਟਨਾਵਾਂ ’ਚ 30 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਵਿੱਤੀ ਰਾਜਧਾਨੀ ’ਚ ਮੋਹਲੇਧਾਰ ਮੀਂਹ ਕਾਰਨ ਕਈ ਥਾਵਾਂ ’ਚ ਪਾਣੀ ਭਰ ਗਿਆ ਜਿਸ ਕਾਰਨ ਲੋਕਲ ਰੇਲ ਸੇਵਾ ਤੇ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ।