ਕੈਨੇਡਾ ਦੀ ਮਸ਼ਹੂਰ ਟੋਰਾਂਟੋ ਯੂਨੀਵਰਸਿਟੀ (Scarborough ਕੈਂਪਸ) ਦੇ ਨੇੜੇ ਇੱਕ 20 ਸਾਲਾ ਭਾਰਤੀ ਡਾਕਟਰੇਟ ਵਿਦਿਆਰਥੀ, ਸ਼ਿਵਾਂਕ ਅਵਸਥੀ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ, ਮੰਗਲਵਾਰ ਦੁਪਹਿਰ ਨੂੰ ਇੱਕ ਪੈਦਲ ਚੱਲਣ ਵਾਲੇ ਵਿਅਕਤੀ ਨੇ ਸ਼ਿਵਾਂਕ ਦੀ ਲਾਸ਼ ਜੰਗਲੀ ਖੇਤਰ ਦੇ ਰਸਤੇ ’ਤੇ ਪਈ ਦੇਖੀ ਅਤੇ ਪੁਲੀਸ ਨੂੰ ਸੂਚਨਾ ਦਿੱਤੀ। ਜਦੋਂ ਪੁਲੀਸ ਮੌਕੇ ’ਤੇ ਪਹੁੰਚੀ ਤਾਂ ਉਸ ਦੇ ਸਰੀਰ ’ਤੇ ਗੋਲੀਆਂ ਦੇ ਨਿਸ਼ਾਨ ਸਨ ਅਤੇ ਉਸ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।













