ਔਰਤ ਦੇ ਫੁੱਲ ਚੁਗਣ ਵੇਲੇ ਸੁਆਹ ਵਿੱਚੋਂ ਮਿਲੀ ਕੈਂਚੀ: ਦੋ ਦਿਨ ਪਹਿਲਾਂ ਹੀ ਅਪਰੇਸ਼ਨ ਨਾਲ ਬੱਚੀ ਨੂੰ ਦਿੱਤਾ ਸੀ ਜਨਮ

0
1290

ਅਜੀਤਵਾਲ: ਮੋਗਾ ਜ਼ਿਲ੍ਹੇ ਦੀ 22 ਸਾਲਾ ਗੀਤਾ ਕੌਰ ਪਤਨੀ ਇੰਦਰਜੀਤ ਸਿੰਘ ਨੂੰ ਪਹਿਲਾ ਬੱਚਾ ਹੋਣ ’ਤੇ 6 ਨਵੰਬਰ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਵੱਲੋ ਗੀਤਾ ਕੌਰ ਦਾ ਵੱਡਾ ਅਪਰੇਸ਼ਨ ਕੀਤਾ ਗਿਆ ਸੀ ਤੇ ਲੜਕੀ ਦਾ ਜਨਮ ਹੋਇਆ। ਦੋ ਦਿਨ ਬਾਅਦ ਗੀਤਾ ਕੌਰ ਦੇ ਪੇਟ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ, ਜਿਸ ਨੂੰ ਫਰੀਦਕੋਟ ਹਸਪਤਾਲ ਰੈਫਰ ਕਰ ਦਿੱਤਾ ਗਿਆ ਪਰ ਇਕ ਦਿਨ ਬਾਅਦ ਫਰੀਦਕੋਟ ਹਸਪਤਾਲ ਵਿੱਚ ਲੜਕੀ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਵੱਲੋਂ ਅੱਜ ਲੜਕੀ ਦੇ ਫੁੱਲ ਚੁਗਣ ਸਮੇਂ ਸੁਆਹ ਵਿੱਚੋਂ ਅੱਧ ਜਲੀ ਕੈਂਚੀ ਬਰਾਮਦ ਹੋਈ। ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਡਾਕਟਰਾਂ ਦੀ ਅਣਗਹਿਲੀ ਕਾਰਨ ਲੜਕੀ ਦੇ ਪੇਟ ਵਿੱਚ ਕੈਂਚੀ ਰਹੀ ਹੈ, ਜਿਸ ਕਾਰਨ ਲੜਕੀ ਦੀ ਮੌਤ ਹੋ ਗਈ।