ਅਮਰੀਕਾ ’ਚ ਨਫ਼ਰਤ ਲਈ ਕੋਈ ਥਾਂ ਨਹੀਂ: ਬਾਇਡਨ

0
867

ਐਟਲਾਂਟਾ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਐਟਲਾਂਟਾ ਪਹੁੰਚ ਕੇ ਕੁਝ ਦਿਨ ਪਹਿਲਾਂ ਇੱਕ ਗੋਰੇ ਵਿਅਕਤੀ ਵੱਲੋਂ ਮਸਾਜ ਪਾਰਲਰਾਂ ’ਤੇ ਗੋਲੀਬਾਰੀ ’ਚ ਮਾਰੇ ਗਏ ਏਸ਼ਿਆਈ-ਅਮਰੀਕੀ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਈ। ਉਨ੍ਹਾਂ ਨੇ ਨਸਲਵਾਦ ਦੀ ਨਿਖੇਧੀ ਵੀ ਕੀਤੀ।
ਦੋਵਾਂ ਨੇਤਾਵਾਂ ਨੇ ਸ਼ੁੱਕਰਵਾਰ ਨੂੰ ਏਸ਼ਿਆਈ-ਅਮਰੀਕੀ ਨੇਤਾਵਾਂ ਨਾਲ ਲੱਗਪਗ 80 ਮਿੰਟ ਮੁਲਾਕਾਤ ਕੀਤੀ।
ਮੁਲਕਾਤ ਮਗਰੋਂ ਬਾਇਡਨ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਏਸ਼ਿਆਈ-ਅਮਰੀਕੀਆਂ ਅਤੇ ਪ੍ਰਸ਼ਾਂਤ ਦੀਪਾਂ ਦੇ ਮੂਲ ਵਾਸੀਆਂ ਦੇ ਡਰ ਦੀਆਂ ਕਹਾਣੀਆਂ ‘ਦਿਲ ਦਹਿਲਾਉਣ’ ਵਾਲੀਆਂ ਹਨ ਅਤੇ ਇਨ੍ਹਾਂ ਲੋਕਾਂ ਖ਼ਿਲਾਫ਼ ਹਿੰਸਾ ਤੇਜ਼ੀ ਨਾਲ ਵਧੀ ਹੈ। ਉਨ੍ਹਾਂ ਕਿਹਾ, ‘ਅਮਰੀਕਾ ’ਚ ਨਫ਼ਰਤ ਲਈ ਕੋਈ ਥਾਂ ਨਹੀਂ ਹੈ ਅਤੇ ਸਾਨੂੰ ਆਪਣੇ ਵਿਚਾਰ ਬਦਲਣੇ ਪੈਣਗੇ।’ ਬਾਇਡਨ ਨੇ ਕੱਟੜਤਾ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦੀ ਅਪੀਲ ਕਰਦਿਆਂ ਕਿਹਾ, ‘ਸਾਡੀ ਚੁੱਪ ਜੁਰਮ ’ਚ ਵਿੱਚ ਹਿੱਸੇਦਾਰੀ ਨੂੰ ਦਰਸਾਉਂਦੀ ਹੈ ਅਤੇ ਅਸੀਂ ਜੁਰਮ ਦੇ ਸਹਿਯੋਗੀ ਨਹੀਂ ਹੋ ਸਕਦੇ।’