ਸਰੀ ਵਿਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਜਾਇਆ ਨਗਰ ਕੀਰਤਨ

0
984

ਐਬਟਸਫੋਰਡ: ਸਰੀ ਦੇ ਗੁਰਦੁਆਰਾ ਅਮ੍ਰਿਤ ਪ੍ਰਕਾਸ਼ ਵਿਖੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸ਼ਹੀਦੀ ਸਾਕਾ ਨਗਰ ਕੀਰਤਨ ਨਿਕਲਿਆ। ਇਸ ਨਗਰ ਕੀਰਤਨ ‘ਚ ਸੰਗਤਾਂ ਨੇ ਵੱਡੀ ਗਿਣਤੀ ‘ਚ ਹਿੱਸਾ ਲਿਆ। ਕੁਦਰਤ ਦੇ ਬਦਲੇ ਮਿਜਾਜ਼ ਬਰਫ਼ਬਾਰੀ ਅਤੇ ਮੀਂਹ ਦੇ ਬਾਵਜੂਦ ਵੀ ਸੰਗਤਾਂ ਦੀ ਸ਼ਰਧਾ-ਭਾਵਨਾ ‘ਚ ਕਮੀ ਨਹੀਂ ਆਈ ਅਤੇ ਜਗ੍ਹਾ-ਜਗ੍ਹਾ ਸੰਗਤਾਂ ਵਲੋਂ ਲੰਗਰ ਲਗਾਏ ਗਏ। ਨਗਰ ਕੀਰਤਨ ‘ਚ ਗੱਤਕੇ ਦੇ ਜੌਹਰ ਵਿਖਾ ਕੇ ਸਿੰਘਾਂ ਅਤੇ ਸਿੰਘਣੀਆਂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਸਭ ਤੋਂ ਅੱਗੇ ਪੰਜ ਪਿਆਰਿਆ ਨੇ ਪਈ ਹੋਈ ਬਰਫ਼ ਅਤੇ ਵਰੇਦੇ ਮੀਂਹ ਦੀ ਪ੍ਰਵਾਹ ਨਾ ਕਰਦੇ ਹੋਏ ਨੰਗੇ ਪੈਰਾਂ ਨਾਲ ਨਗਰ ਕੀਰਤਨ ਦੀ ਅਗਵਾਈ
ਕੀਤੀ।
ਸਾਰੇ ਰਸਤੇ ‘ਚ ਗੁਰਬਾਣੀ ਕੀਰਤਨ ਦੇ ਪ੍ਰਵਾਹ ਨੇ ਸੰਗਤਾਂ ਨੂੰ ਹੋਰ ਉਤਸ਼ਾਹਿਤ
ਕੀਤਾ। ਪ੍ਰਬੰਧਕ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਤੇ ਪਰਮਜੀਤ ਸਿੰਘ ਸੋਹਲ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।