ਕੈਪਟਨ-ਸਿੱਧੂ ਵਿਵਾਦ ਵਿਚ ਦੋ ਉਪ ਮੁੱਖ ਮੰਤਰੀ ਬਣਾਉਣ ਦੇ ਚਰਚੇ

0
1619
Photo: India Today

ਦਿੱਲੀ: ਪੰਜਾਬ ਕਾਂਗਰਸ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦਰਮਿਆਨ ਚਲ ਰਿਹਾ ਵਿਵਾਦ ਸੁਲਝਾਉਣ ਦੇ ਯਤਨ ਤੇਜ਼ ਹੋ ਗਏ ਹਨ। ਇਸ ਤਹਿਤ ਅੱਜ ਪੰਜਾਬ ਕਾਂਗਰਸ ਦੇ ਮੁਖੀ ਸੁਨੀਲ ਜਾਖੜ ਤੇ ਹੋਰ ਸੀਨੀਅਰੀ ਕਾਂਗਰਸੀ ਆਗੂਆਂ ਵਲੋਂ ਦਿੱਲੀ ਵਿਚ ਤਿੰਨ ਮੈਂਬਰੀ ਕਮੇਟੀ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਇਹ ਵੀ ਚਰਚੇ ਹਨ ਕਿ ਪੰਜਾਬ ਵਿਚ ਦੋ ਉਪ ਮੁੱਖ ਮੰਤਰੀ ਲਾਏ ਜਾ ਸਕਦੇ ਹਨ ਪਰ ਇਸ ਸਬੰਧੀ ਅੰਤਿਮ ਫੈਸਲਾ ਸਾਰੇ ਵਿਧਾਇਕਾਂ ਦੀ ਫੀਡਬੈਕ ਲੈਣ ਤੋਂ ਬਾਅਦ ਕੀਤਾ ਜਾਵੇਗਾ।