ਚੀਨ ਵੱਲੋਂ ਨਕਲੀ ਸੂਰਜ ਬਣ ਕੇ ਹੋਣ ਵਾਲਾ ਹੈ ਤਿਆਰ 101 ਸਕਿੰਟ ‘ਚ 120 ਮਿਲੀਅਨ ਡਿਗਰੀ ਸੈਲਸੀਅਸ ਤਾਪਮਾਨ ਕੀਤਾ ਹੋਇਆ ਦਰਜ

0
591
Photo: news.cgtn.com

ਬੀਜਿੰਗ: ਚੀਨ ਜਲਦੀ ਹੀ ਪੁਲਾੜ ਵਿਚ ਨਵੀਂ ਸਫ਼ਲਤਾ ਹਾਸਲ ਕਰਨ ਜਾ ਰਿਹਾ ਹੈ। ਉਹ ਜਲਦ ਹੀ ਇਕ ਨਕਲੀ ਸੂਰਜ ਬਣਾਉਣ ਜਾ ਰਿਹਾ ਹੈ। ਇਸ ਸਮੇਂ, ਪ੍ਰਯੋਗ ਚੱਲ ਰਿਹਾ ਹੈ, ਜਿਸ ਵਿਚ ਇਕ ਰਿਐਕਟਰ ‘ਤੇ 101 ਸਕਿੰਟਾਂ ਵਿਚ ਤਕਰੀਬਨ 120 ਮਿਲੀਅਨ ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਹੈ। ਇਸ ਪਰੀਖਿਆ ਤੋਂ ਬਾਅਦ, ਚੀਨੀ ਵਿਿਗਆਨੀਆਂ ਦੇ ਹੌਂਸਲੇ ਬੁਲੰਦ ਹੋ ਗਏ ਹਨ। ਨਿਊਕਲੀਅਰ ਫਿਊਜ਼ਨ ਊਰਜਾ ਬਣਾਉਣ ਲਈ ਇਹ ਇਕ ਮਹੱਤਵਪੂਰਨ ਕਦਮ ਦੱਸਿਆ ਜਾ ਰਿਹਾ ਹੈ। ਦੱਸ ਦੇਈਏ ਕਿ ਅਮਰੀਕਾ, ਰੂਸ, ਦੱਖਣੀ ਕੋਰੀਆ ਅਤੇ ਯੂਰਪ ਵੀ ਇਸ ਕਿਸਮ ਦੇ ਪ੍ਰਯੋਗ ਦੀ ਵਰਤੋਂ ਕਰ ਰਹੇ ਹਨ।