ਲਾਸ ਏਂਜਲਸ: ਅਮਰੀਕਾ ਦੇ ਲਾਸ ਏਂਜਲਸ ਵਿਚ ਗਾਇਕ ਜਸਟਿਨ ਬੀਬਰ ਦੇ ਸੰਗੀਤ ਸਮਾਰੋਹ ਮਗਰੋਂ ਇਕ ਰੈਸਟੋਰੈਂਟ ਵਿਚ ਰੱਖੀ ਗਈ ਪਾਰਟੀ ਦੇ ਬਾਹਰ ਹੋਈ ਗੋਲੀਬਾਰੀ ’ਚ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਲਾਸ ਏਂਜਲਸ ਪੁਲੀਸ ਵਿਭਾਗ ਦੇ ਅਧਿਕਾਰੀ ਲਿਜ਼ੈੱਥ ਲੋਮੇਲੀ ਨੇ ਦੱਸਿਆ ਕਿ ‘ਦਿ ਨਾਈਸ ਗਾਇ’ ਰੈਸਟੋਰੈਂਟ ਦੇ ਬਾਹਰ ਹੋਈ ਗੋਲੀਬਾਰੀ ਵਿਚ ਚਾਰ ਵਿਅਕਤੀ ਜ਼ਖ਼ਮੀ ਹੋ ਗਏ।
 
            












