ਸਰਕਾਰ ਦਾ ਇੱਕ ਸਾਲ -ਕਾਮਿਆਂ ਦੀ ਸੁਰੱਖਿਆ, ਅਧਿਕਾਰਾਂ ਅਤੇ ਖੁਸ਼ਹਾਲੀ ‘ਤੇ ਕੇਂਦਰਿਤ

0
3358

ਵੱਲੋਂ ਹੈਰੀ ਬੈਂਸ, ਲੇਬਰ ਮੰਤਰੀ
ਵਿਕਟੋਰੀਆ – ਪਿਛਲਾ ਵਰ੍ਹਾ ਸਾਡੇ ਸੂਬੇ, ਭਾਈਚਾਰੇ ਅਤੇ ਸਾਡੀ ਵਰਕ-ਫੋਰਸ ਲਈ ਵਧੀਆ ਸਾਲ ਰਿਹਾ।
ਪਿਛਲੇ ਇੱਕ ਸਾਲ ਦੇ ਸੇਵਾ-ਕਾਲ ਦੌਰਾਨ ਮੈਨੂੰ ਆਪਣੀ ਸਰਕਾਰ ਦੀਆਂ ਉਪਲੱਬਧੀਆਂ ਉੱਤੇ ਅਤੇ ਇੱਕ ਮੁਕਮੰਲ ਸਵੈਚਾਲਿਤ ਲੇਬਰ ਮੰਤਰਾਲੇ ਦੇ ਗਠਨ ਤੇ ਮਾਣ ਹੈ। ਅਸੀਂ ਤੁਹਾਡੇ ਲਈ ਕੰੰਮ ਕਰ ਰਹੇ ਹਾਂ-ਜ਼ਿੰਦਗੀ ਨੂੰ ਵਧੇਰੇ ਕਫਾਇਤੀ ਬਣਾਉਣ ਲਈ, ਆਪਣੀ ਜ਼ਰੂਰਤ ਦੀਆਂ ਸੇਵਾਵਾਂ ਬਿਹਤਰ ਕਰਨ ਲਈ ਅਤੇ ਸਾਡੇ ਸਭ ਲਈ ਫਾਇਦੇਮੰਦ ਚੰਗੀਆਂ ਨੌਕਰੀਆਂ ਅਤੇ ਮਜ਼ਬੂਤ, ਚਿਰਸਥਾਈ ਆਰਥਿਕਤਾ ਦਾ ਨਿਰਮਾਣ ਕਰਨ ਲਈ।
ਲੇਬਰ ਮੰਤਰੀ ਹੋਣ ਦੇ ਨਾਤੇ ਮੇਰੀ ਪਾ੍ਰਥਮਿਕਤਾ ਕਾਮਿਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਸਹਿਯੋਗ ਦੇਣਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਰੁਜ਼ਗਾਰ ਦੇ ਮਾਪਦੰਡ ਨਿਰਪੱਖ ਅਤੇ ਆਦਰਯੋਗ ਹੋਣ ਅਤੇ ਸਮਾਜ ਦੀਆਂ ਜ਼ਰੂਰਤਾਂ ਦੀ ਤਰਜਮਾਨੀ ਕਰਨ।
ਮੇਰੇ ਪਹਿਲੇ ਕੰਮਾਂ ਵਿੱਚੋਂ ਇੱਕ ਫੇਅਰ ਵੇਜ ਕਮਿਸ਼ਨ ਦਾ ਨਿਰਮਾਣ ਕਰਨਾ ਸੀ। ਜਿਸਦੇ ਜ਼ਰੀਏ ੨੦੨੧ ਤੱਕ ਹੁਣ ਸਾਡੇ ਕੋਲ ੧੫ ਡਾਲਰ ਪ੍ਰਤੀ ਘੰਟਾ ਤੋਂ ਵੱਧ ਦੀ ਘੱਟੋ-ਘੱਟ ਤਨਖ਼ਾਹ ਲਈ ਇੱਕ ਵਾਜਬ ਅਤੇ ਪੂਰਵ-ਅਨੁਮਾਨਿਤ ਰਸਤਾ ਹੈ। ਅਗਲੇ ੬ ਮਹੀਨਿਆਂ ਤੱਕ ਇੱਕ ਖੇਤੀਬਾੜੀ ਅਰਥਸ਼ਾਸਤਰੀ ਖੇਤਾਂ ਵਿੱਚ ਹੱਥੀਂ ਕੰਮ ਕਰਨ ਵਾਲੇ ਕਾਮਿਆਂ ਦੇ ਪੀਸ-ਰੇਟ ਵੱਲ ਧਿਆਨ ਦੇਵੇਗਾ-ਜੋ ਕਿ ਇੱਕ ਬਹੁਤ ਗੁੰਝਲਦਾਰ ਸਿਸਟਮ ਹੈ। ਕਮਿਸ਼ਨ ਘੱਟੋ-ਘੱਟ ਤਨਖ਼ਾਹ ਅਤੇ ਗੁਜ਼ਾਰੇਯੋਗ ਤਨਖ਼ਾਹ ਵਿਚਲਾ ਅੰਤਰ ਵੀ ਵਾਚ ਰਿਹਾ ਹੇ ਕਿ ਕਿਸ ਤਰਾਂ੍ਹ ਅਸੀਂ ਇਹ ਅੰਤਰ ਘਟਾ ਸਕਦੇ ਹਾਂ।
ਮੈਂ ਬੀ.ਸੀ. ਦੀਆਂ ਸਾਰੀਆਂ ਕੰਮ ਵਾਲੀਆਂ ਥਾਵਾਂ ਨੂੰ ਕੈਨੇਡਾ ਭਰ ਵਿੱਚ ਸੁਰੱਖਿਅਤ ਬਣਾਉਣ ਲਈ ਵਚਨਬੱਧ ਹਾਂ, ਕਿਉਂਕਿ ਕੰਮ ਤੋਂ ਬਾਦ ਸਾਰੇ ਕਾਮੇ ਘਰ ਸੁਰੱਖਿਅਤ ਅਤੇ ਸਿਹਤਮੰਦ ਪਹੁੰਚਣ ਦੇ ਹੱਕਦਾਰ ਹਨ। ਪਰ ਜੇਕਰ ਕੋਈ ਦੁਰਘਟਨਾ ਜਾਂ ਮੌਤ ਹੋ ਜਾਂਦੀ ਹੈ ਤਾਂ ਕਾਮੇ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਨਿਰਪੱਖਤਾ, ਸੰਵੇਦਨਾ, ਸਨਮਾਨ ਅਤੇ ਇੱਜ਼ਤ ਨਾਲ ਪੇਸ਼ ਆਉਣਾ ਚਾਹੀਦਾ ਹੈ। ਇਸੇ ਕਾਰਨ ਅਸੀਂ ਵਰਕਸੇਫ ਬੀ.ਸੀ. ਵਿੱਚ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਹਨ ਤਾਂ ਕਿ ਕਾਮਿਆਂ ਨੂੰ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਨੂੰ ਨਵਾਂ ਨਜ਼ਰੀਆ ਪ੍ਰਦਾਨ ਕੀਤਾ ਜਾਵੇ ਅਤੇ ਕਾਮਿਆਂ ਪ੍ਰਤੀ ਧਿਆਨ ਕੇਂਦਰਿਤ ਕੀਤਾ ਜਾਵੇ।
ਅਸੀਂ ਆਪਣੇ ਸੂਬੇ ਵਿੱਚ ਕਾਮਿਆਂ ਨੂੰ ਸਹਿਯੋਗ ਦੇਣ ਵਾਲੇ ਮਹਤੱਵਪੂਰਨ ਲੇਬਰ ਕਾਨੂਨਾਂ ਦਾ ਨਵੀਨੀਕਰਣ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਲੇਬਰ ਰਿਲੇਸ਼ਨ ਕੋਡ ਅਤੇ ਇਮਪਲੌਏਮੈਂਟ ਸਟੈਂਡਰਡ ਐਕਟ ਲਈ ਇਸ ਸਮੇਂ ਸੁਤੰਤਰ ਨਿਰੀਖਣ ਜਾਰੀ ਹੈ ਤਾਂ ਕਿ ਉਹਨਾਂ ਸੁਧਾਰਾਂ ਨੂੰ ਪਛਾਣਿਆ ਜਾ ਸਕੇ, ਜੋ ਕਾਨੂੰਨਾਂ ਦੇ ਨਵੀਨੀਕਰਣ ਅਤੇ ਮੌਜੂਦਾ ਕੰਮ ਵਾਲੀਆਂ ਥਾਵਾਂ ਦਾ ਰੂਪ ਬਦਲਣ ਲਈ ਜ਼ਰੂਰੀ ਹਨ।
ਆਉਣ ਵਾਲੇ ਸਾਲ ਵਿੱਚ ਮੇਰੀਆਂ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਟੈਮਪਰੇਰੀ ਫੋਰਨ ਵਰਕਰ ਰਜਿਸਟਰੀ ਦਾ ਨਿਰਮਾਣ ਕਰਨਾ ਹੈ ਤਾਂ ਕਿ ਅਨੁਚਿਤ ਮਾਲਕਾਂ ਅਤੇ ਭਰਤੀ ਕਰਨ ਵਾਲਿਆਂ ਵੱਲੋਂ ਕਮਜ਼ੋਰ ਕਾਮਿਆਂ ਦਾ ਸ਼ੋਸ਼ਣ ਰੋਕਿਆ ਜਾ ਸਕੇ। ਸਾਡੀ ਵਰਕ-ਫੋਰਸ ਨੂੰ ਅੰਤਰਰਾਸ਼ਟਰੀ ਕਾਮਿਆਂ ਵੱਲੋਂ ਹੁਲਾਰਾ ਮਿਲਿਆ ਹੈ ਅਤੇ ਉਹ ਹਰ ਰੋਜ਼ ਨਵੇਂ ਕੈਨੇਡੀਅਨ ਬਣ ਰਹੇ ਹਨ, ਜੋ ਸਾਡੀ ਕਮਿਊਨਟੀ ਵਿੱਚ ਕਈਆਂ ਵਾਂਗ ਬੀ.ਸੀ. ਦੀ ਆਰਥਿਕਤਾ, ਵਿੰਭਿਨਤਾ ਅਤੇ ਮਜ਼ਬੂਤੀ ਲਈ ਸਹਾਈ ਹਨ।
ਅਸੀਂ ਆਪਣੇ ਸੂਬੇ ਦੇ ਭਵਿੱਖ ਲਈ ਮਹੱਤਵਪੂਰਨ ਨਿਵੇਸ਼ ਕਰ ਰਹੇ ਹਾਂ। ਅਸੀਂ ਨਵੇਂ ਸਕੂਲ, ਹਸਪਤਾਲ, ਸੜਕਾਂ ਅਤੇ ਘਰਾਂ ਦਾ ਨਿਰਮਾਣ ਕਰ ਰਹੇ ਹਾਂ, ਕਫਾਇਤੀ ਚਾਈਲਡ ਕੇਅਰ ਥਾਵਾਂ ਬਣਾ ਰਹੇ ਹਾਂ ਅਤੇ ਸਿਹਤ ਸੰਭਾਲ ਅਤੇ ਕਮਿਊਨਟੀ ਸੇਵਾਵਾਂ ਵਿੱਚ ਸੁਧਾਰ ਕਰ ਰਹੇ ਹਾਂ। ਇਹਨਾਂ ਵਿੱਚ ਕੁਝ ਪ੍ਰਾਜੈਕਟ ਕਮਿਉੂਨਟੀ ਬੈਨੀਫਿਟਸ ਐਗਰੀਮੈਂਟ ਅਧੀਨ ਬਣਾਏ ਜਾਣਗੇ-ਜੋ ਸਥਾਨਕ ਕਾਮਿਆਂ ਦੀਆਂ ਰਹਿਣ ਵਾਲੀਆਂ ਥਾਵਾਂ ‘ਤੇ ਹੀ ਰੁਜ਼ਗਾਰ ਅਤੇ ਟਰੇਨਿੰਗ ਦੇ ਮੌਕਿਆਂ ਤੇ ਕੇਂਦਰਿਤ ਹੋਣਗੇ।
ਸਾਡੀ ਸਰਕਾਰ ਨੇ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਦੀ ਜ਼ਿੰਦਗੀ ਬਿਹਤਰ ਕਰਨ ਲਈ ਸ਼ੁਰੂਆਤੀ ਕਦਮ ਚੱਕ ਲਏ ਹਨ। ਅਜੇ ਹੋਰ ਬਹੁਤ ਕੰੰਮ ਕਰਨੇ ਬਾਕੀ ਹਨ। ਪਰ ਮੈਨੂੰ ਪਹਿਲੇ ਸਾਲ ਵਿੱਚ ਹੀ ਆਪਣੇ ਕੀਤੇ ਕੰਮਾਂ ਤੇ ਮਾਣ ਹੈ। ਮੈਂ ਉਹਨਾਂ ਸਾਰਿਆਂ ਦਾ ਧੰਨਵਾਦੀ ਹਾਂ ਜਿਹਨਾਂ ਨੇ ਇਸ ਵਿੱਚ ਆਪਣਾ ਯੋਦਗਾਨ ਦਿੱਤਾ।