ਸਿੱਧੂ ਨੇ ਭਗਵੰਤ ਮਾਨ ਨੂੰ ਚੇਤੇ ਕਰਵਾਇਆ ਮਾਫੀਆ ਰਾਜ ਖਤਮ ਕਰਨ ਵਾਲਾ ਵਾਅਦਾ

0
844

ਚੰਡੀਗੜ੍ਹ: ਕਾਂਗਰਸ ਨੇਤਾ ਨਵਜੋਤ ਸਿੱਧੂ ਨੇ ਅੱਜ ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਟਵੀਟ ਕਰਕੇ ਚੇਤੇ ਕਰਵਾਇਆ ਕਿ ਲੋਕਾਂ ਦੀਆਂ ਉਨ੍ਹਾਂ ਤੋਂ ਬਹੁਤ ਉਮੀਦਾ ਹਨ ਤੇ ਉਨ੍ਹਾਂ ਨੇ ਮਾਫੀਆ ਰਾਜ ਖਤਮ ਕਰਨ ਦਾ ਜੋ ਵਾਅਦਾ ਕੀਤਾ ਹੈ ਉਸ ਦੀ ਲੋਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਆਸ ਹੈ ਕਿ ਨਵੇਂ ਮੁੱਖ ਮੰਤਰੀ ਨੇ ਜੋ ਵਾਅਦੇ ਤੇ ਦਾਅਵੇ ਕੀਤੇ ਹਨ ਉਸ ਨਾਲ ਪੰਜਾਬ ਖੁਸ਼ਹਾਲੀ ਦੇ ਰਾਹ ਪਵੇਗਾ।