ਅੰਮ੍ਰਿਤਸਰ ਹਵਾਈ ਅੱਡੇ ’ਤੇ ਦੋ ਉਡਾਣਾਂ ਵਿੱਚ ਦੇਰੀ

0
4

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ’ਤੇ ਅੱਜ ਦੋ ਉਡਾਣਾਂ ਦੇਰੀ ਨਾਲ ਚੱਲਣ ਦੀ ਜਾਣਕਾਰੀ ਮਿਲੀ ਹੈ। ਦੂਜੇ ਪਾਸੇ ਅਹਿਮਦਾਬਾਦ ਤੇ ਤਿਰੂਵਨੰਤਪੁਰਮ ਹਵਾਈ ਅੱਡਿਆਂ ’ਤੇ ਅੱਜ ਇੰਡੀਗੋ ਦੀਆਂ ਕਈ ਉਡਾਣਾਂ ਰੱਦ ਕਰਨ ਦੀਆਂ ਰਿਪੋਰਟਾਂ ਮਿਲੀਆਂ ਹਨ। ਤਿਰੂਵਨੰਤਪੁਰਮ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਦਿਨ ਭਰ ਛੇ ਘਰੇਲੂ ਉਡਾਣਾਂ ਰੱਦ ਕੀਤੀਆਂ ਗਈਆਂ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਇੱਥੇ ਰੱਦ ਕੀਤੀਆਂ ਗਈਆਂ ਛੇ ਘਰੇਲੂ ਉਡਾਣਾਂ ਵਿੱਚ ਤਿੰਨ ਆਉਣ ਵਾਲੀਆਂ ਅਤੇ ਤਿੰਨ ਜਾਣ ਵਾਲੀਆਂ ਉਡਾਣਾਂ ਸ਼ਾਮਲ ਸਨ ਜੋ ਦਿੱਲੀ, ਹੈਦਰਾਬਾਦ ਅਤੇ ਬੰਗਲੁਰੂ ਰੂਟ ’ਤੇ ਚੱਲ ਰਹੀਆਂ ਸਨ। ਦੇਸ਼ ਭਰ ਦੇ ਹਵਾਈ ਅੱਡਾ ਪ੍ਰਬੰਧਕਾਂ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਤੁਰਨ ਤੋਂ ਪਹਿਲਾਂ ਆਪਣੀਆਂ ਉਡਾਣਾਂ ਦੀ ਅਸਲ ਸਥਿਤੀ ਦੀ ਜਾਂਚ ਕਰਨ ਤੇ ਮੁੜ ਸਮਾਂ-ਸਾਰਣੀ ਅਤੇ ਅਪਡੇਟਸ ਲਈ ਏਅਰਲਾਈਨ ਨਾਲ ਤਾਲਮੇਲ ਕਰਨ ।