ਕੈਨੇਡਾ: ਬਰਫ਼ ਹਟਉਣ ਮੌਕੇ ਟਰੈਕਟਰ ਨਦੀ ਵਿੱਚ ਖਿਸਕਿਆ, 2 ਮੌਤਾਂ

0
9

ਕੈਨੇਡਾ ਵਿੱਚ ਹੋਰ ਰਹੀ ਬਰਫ਼ਬਾਰੀ ਨੇ ਵੱਡੇ ਪੱਧਰ ’ਤੇ ਜਨਜੀਵਨ ਪ੍ਰਭਾਵਿਤ ਕੀਤਾ ਹੋਇਆ ਹੈ। ਇਸ ਦੌਰਾਨ ਸੜਕ ’ਤੇ ਜਮ੍ਹਾ ਹੋਈ ਬਰਫ ਹਟਾਉਣ ਮੌਕੇ ਵਾਪਰੇ ਹਾਦਸੇ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਮੌਂਟਰੀਅਲ ਨੇੜੇ ਨਦੀ ਕਿਨਾਰੇ ਆਵਾਜਾਈ ਵਾਲੇ ਲਾਂਘੇ ਤੋਂ ਬਰਫ਼ ਹਟਾ ਰਿਹਾ ਇੱਕ ਟਰੈਕਟਰ ਖਿਸਕ ਕੇ ਨਦੀ ’ਚ ਪਲਟ ਗਿਆ, ਜਿਸ ਕਾਰਨ ਚਾਲਕ ਅਤੇ ਨਾਲ ਸਵਾਰ ਨਾਬਾਲਗ ਲੜਕਾ ਨਦੀ ਵਿੱਚ ਡੁੱਬ ਗਏ। ਬਚਾਅ ਦਲ ਵਲੋਂ ਦੋਹਾਂ ਦੀਆਂ ਲਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਮੌਂਟਰੀਅਲ ਦੇ ਉੱਤਰ ਪੱਛਮੀ ਪਾਸੇ ਲਨੌਡੀਅਰ ਖੇਤਰ ‘ਚ ਸੇਂਟ ਜੈਨਨ ਕੋਲੋਂ ਲੰਘਦੀ ਨਦੀ ਕੰਢੇ ਬਣੇ ਰਸਤੇ ਨੂੰ ਆਵਾਜਾਈ ਯੋਗ ਬਣਾਉਣ ਲਈ ਬਰਫ ਹਟਾਉਣ ਵਾਲੇ ਟਰੈਕਟਰ ਰਾਹੀਂ ਸਫਾਈ ਕੀਤੀ ਜਾ ਰਹੀ ਸੀ, ਜਿਸ ਦੋਰਾਨ ਇਹ ਹਾਦਸਾ ਵਾਪਰਿਆ।  ਪਰ ਕਈ ਘੰਟਿਆਂ ਬਾਅਦ ਵੀ ਦੋਹਾਂ ਵਿਅਕਤੀਆਂ ਦਾ ਪਤਾ ਨਹੀਂ ਲੱਗ ਸਕਿਆ ਹੈ।