ਹਰੇਕ ਛੇ ਵਿੱਚੋਂ ਇੱਕ ਮਹਿਲਾ ਕੈਨੇਡਾ ਵਿੱਚ ਕਰਵਾ ਚੁੱਕੀ ਹੈ ਗਰਭਪਾਤ

0
441
Photo: American Psychological Association

ਓਟਵਾ: ਐਂਗਸ ਰੀਡ ਇੰਸਟੀਚਿਊਟ ਵੱਲੋਂ ਕੈਨੇਡਾ ਵਿਚ ਕਰਵਾਏ ਗਏ ਇੱਕ ਨਵੇਂ ਸਰਵੇਖਣ ਵਿੱਚ ਪੰਜ ਵਿੱਚੋਂ ਦੋ ਕੈਨੇਡੀਅਨ ਮਹਿਲਾਵਾਂ ਨੇ ਆਖਿਆ ਕਿ ਉਹ ਕਿਸੇ ਅਜਿਹੀ ਸਹੇਲੀ ਜਾਂ ਪਰਿਵਾਰਕ ਮੈਂਬਰ ਨੂੰ ਜਾਣਦੀਆਂ ਹਨ ਜਿਸ ਨੇ ਕਦੇ ਨਾ ਕਦੇ ਗਰਭਪਾਤ ਕਰਵਾਇਆ ਹੈ। ਰਿਪੋਰਟ ਮੁਤਾਬਕ ਛੇ ਮਹਿਲਾਵਾਂ ਵਿੱਚੋਂ ਇੱਕ ਅਜਿਹੀ ਹੈ ਜਿਸ ਨੇ ਗਰਭਪਾਤ ਕਰਵਾਇਆ ਹੈ।
ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਕਿ ਜਿਨ੍ਹਾਂ ਮਹਿਲਾਵਾਂ ਨੇ ਗਰਭਪਾਤ ਕਰਵਾਇਆ ਤੇ ਜਿਨ੍ਹਾਂ ਮਹਿਲਾਵਾਂ ਨੂੰ ਅਣਚਾਹਿਆ ਗਰਭ ਠਹਿਿਰਆ ਤੇ ਉਨ੍ਹਾਂ ਬੱਚੇ ਨੂੰ ਜਨਮ ਵੀ ਦਿੱਤਾ, ਉਨ੍ਹਾਂ ਨੇ ਇਹ ਮਹਿਸੂਸ ਕੀਤਾ ਕਿ ਉਨ੍ਹਾਂ ਸਹੀ ਕਦਮ ਚੁੱਕਿਆ। ਉਨ੍ਹਾਂ ਆਖਿਆ ਕਿ ਅਜਿਹਾ ਕਰਕੇ ਉਨ੍ਹਾਂ ਸਹੀ ਚੋਣ ਕੀਤੀ।ਜਿਨ੍ਹਾਂ ਨੇ ਗਰਭਪਾਤ ਕਰਵਾਇਆ ਉਨ੍ਹਾਂ ਵਿੱਚ ਪਛਤਾਵੇ ਦੀ ਦਰ ਵੀ ਘੱਟ ਪਾਈ ਗਈ।