ਨਿਊਯਾਰਕ: ਅਮਰੀਕਾ ਵਿੱਚ ਸ਼ਰਨ ਦੀ ਮੰਗ ਕਰ ਰਹੇ ਅਤੇ ਤੇ ਬਿਨਾਂ ਪਾਸਪੋਰਟ ਦੇ ਰਹਿ ਰਹੇ ਸਿੱਖਾਂ ਲਈ ਭਾਰਤ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਹੁਣ ਭਾਰਤ ਸਰਕਾਰ ਸਿਆਸੀ ਸ਼ਰਨ ਦੀ ਮੰਗ ਕਰ ਰਹੇ ਸਿੱਖਾਂ ਨੂੰ ਪਾਸਪੋਰਟ ਮੁਹਈਆਂ ਕਰਾਏਗੀ ਤਾਂ ਜੋ ਉਹ ਆਪਣੇ ਮੁਲਕ ਵਿੱਚ ਵਾਪਸ ਆ ਜਾ ਸਕਣ। ਇਹ ਪ੍ਰਗਵਾਟਾ ਨਿਊਯਾਰਕ ਵਿੱਚ ਮੌਜੂਦ ਭਾਰਤੀ ਕੌਂਸਲੇਟ ਸੰਦੀਪ ਚੱਕਰਵਰਤੀ ਨੇ ਕੀਤਾ। ਉਨਾਂ ਕਿਹਾ ਕਿ ਕਈ ਸਿੱਖ ਭਾਰਤ ਤੋਂ ਸਿਆਸੀ ਸ਼ਰਨ ਲੈਣ ਲਈ ਅਮਰੀਕਾ ਵਿੱਚ ਆਏ ਹਨ ਅਤੇ ਉਨਾਂ ਕੋਲ ਇੱਥੋਂ ਦੀ ਨਾਗਰਿਕਤਾ ਨਹੀਂ ਹੈ ਤੇ ਨਾ ਹੀ ਪਾਸਪੋਰਟ ਹੈ ਜਿਸ ਕਾਰਨ ਉਹ ਇੱਥੇ ਫਸ ਗਹੇ ਹਨ ਅਤੇ ਆਪਣੇ ਮੁਲਕ ਵਾਪਸ ਨਹੀਂ ਜਾ ਸਕਦੇ। ਸੰਦੀਪ ਚੱਕਰਵਰਤੀ ਨੇ ਕਿਹਾ ਕਿ ਜਿਹੜੇ ਸਿੱਖਾਂ ਕੋਲ ਵਿਦੇਸ਼ੀ ਪਾਸਪੋਰਟ ਨਹੀਂ ਹੈ ਪਰ ਉਹ ਵਾਪਸ ਆਪਦੇ ਮੁਲਕ ਦਾ ਗੇੜਾ ਵੀ ਲਾਉਣਾ ਚਾਹੁੰਦੇ ਹਨ, ਉਨਾਂ ਲੋਕਾਂ ਲਈ ਭਾਰਤੀ ਕੌਂਸਲੇਟ ਵੱਲੋਂ ਪਾਸਪੋਰਟ ਮੁਹਈਆਂ ਕਰਵਾਏ ਜਾਣਗੇ ਤਾਂ ਜੋ ਉਹ ਆਪਣੇ ਮੁਲਕ ਵਿੱਚ ਵਾਪਸ ਆ ਜਾ ਸਕਣ।













