ਬੋਰਿਸ ਜੌਹਨਸਨ ਨੇ ਤੀਜਾ ਵਿਆਹ ਰਚਾਇਆ

0
1192
Photo Credit: www.thesun.co.uk

ਲੰਡਨ: ਪ੍ਰਧਾਨ ਮੰਤਰੀ ਬੋਰਿਸ ਜੌਹਨਸਨ (56) ਨੇ ਆਪਣੀ ਮੰਗੇਤਰ ਕੈਰੀ ਸਾਇਮੰਡਸ (33) ਨਾਲ ਵਿਆਹ ਕਰ ਲਿਆ ਹੈ। ਜੋੜੇ ਨੇ ਰੋਮਨ ਕੈਥੋਲਿਕ ਵੈਸਟਮਿੰਸਟਰ ਚਰਚ ’ਚ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ’ਚ ਵਿਆਹ ਕੀਤਾ। ਡਾਊਨਿੰਗ ਸਟਰੀਟ ਦੇ ਤਰਜਮਾਨ ਨੇ ਕਿਹਾ ਕਿ ਸ਼ਨਿਚਰਵਾਰ ਦੁਪਹਿਰ ਸਮੇਂ ਸਾਦੇ ਅਤੇ ਸੰਖੇਪ ਜਿਹੇ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਅਤੇ ਸਾਇਮੰਡਸ ਨੇ ਵਿਆਹ ਰਚਾਇਆ।