ਟਰੂਡੋ ਵਿਰੋਧੀਆਂ ਨੂੰ ਪਛਾੜ ਕੇ ਮੁੜ ਬਣ ਸਕਦੇ ਨੇ ਪ੍ਰਧਾਨ ਮੰਤਰੀ?

0
931

ਸਰੀ: ਕੈਨੇਡਾ ਦੀਆਂ ੪੩ਵੀਂ ਫੈਡਰਲ ਚੋਣਾਂ ੨੧ ਅਕਤੂਬਰ ਨੂੰ ਹੋਣ ਜਾ ਰਹੀਆਂ ਹਨ, ਜਿਸ ਲਈ ਵੱਖ-ਵੱਖ ਪਾਰਟੀਆਂ ਚੋਣ ਮੈਦਾਨ ਵਿੱਚ ਵਿੱਚ ਪੂਰੀ ਤਰਾਂ ਡਟੀਆਂ ਹੋਈਆਂ ਹਨ। ਜਿਨਾਂ ਵਿੱਚ ਪ੍ਰਮੁੱਖ ਤੌਰ ਤੇ ਲਿਬਰਲ, ਕੰਜ਼ਰਵੇਟਿਵ, ਐੱਨਡੀਪੀ, ਗ੍ਰੀਨ ਤੇ ਬਲੌਕ ਕਿਊਥਿਕ ਪਾਰਟੀਆਂ ਹਨ। ਹੁਣ ਤੱਕ ਦੇ ਆਏ ਚੋਣ ਸਰਵੇਖਣ ਵਿੱਚ ਲਿਬਰਲ ਦੇ ਕੰਜ਼ਰਵੇਟਿਵ ਵਿਚਵਾਰ ਸਖ਼ਤ ਮੁਕਾਬਲਾ ਚਲ ਰਿਹਾ ਹੈ। ਜਿਸ ਵਿੱਚ ਇਕ ਦਿਨ ਲਿਬਰਲ ਅੱਗੇ ਦੇ ਦੂਜੇ ਦਿਨ ਕੰਜ਼ਰਵੇਟਿਵ ਅੱਗੇ ਦਿਖਾਈ ਦਿੰਦੀ ਹੈ। ਪਰ ਜੇਕਰ ਬਹੁਮਤ ਨਾਲ ਸਰਕਾਰ ਬਣਾਉਣ ਵਾਲੀਆਂ ਸੀਟਾਂ ਦੀ ਗੱਲ ਕੀਤੀ ਜਾਵੇ ਤਾਂ ਉਸ ਅੰਕੜੇ ਦੇ ਨਜ਼ਦੀਕ ਲਿਬਰਲ ਹੀ ਨਜ਼ਰ ਆ ਰਹੀ
ਹੈ।
ਸਰਵੇਖਣਾਂ ਵਿੱਚ ਲਿਬਰਲ ਨੂੰ ੧੫੩ ਸੀਟਾਂ ਮਿਲਦੀਆਂ ਜਾਪਦੀਆਂ ਹਨ, ਜੋ ਬਹੁਮਤ ਸਾਬਤ ਕਰਨ ਲਈ ਪੂਰੀਆਂ ਨਹੀਂ ਹਨ, ਦੂਜੇ ਪਾਸੇ ਕੰਜ਼ਰਵੇਟਿਵ ਨੂੰ ੧੩੯, ਬਲੌਕ ਕਿਊਬਿਕ ਨੂੰ ੨੧, ਐੱਨਡੀਪੀ ਨੂੰ ੨੦ ਤੇ ਗ੍ਰੀਨ ਪਾਰਟੀ ਨੂੰ ੪ ਸੀਟਾਂ ਮਿਲਦੀਆਂ ਵਿਖਾਈਆਂ ਗਈਆਂ ਹਨ। ਇਨਾਂ ਬਾਰੇ ਅੰਕੜਿਆਂ ਵਿੱਚ ੨੮ ਫੀਸਦੀ ਮੰਨਿਆ ਜਾ ਰਿਹਾ ਹੈ ਕਿ ਲਿਬਰਲ ਬਹੁਮਤ ਨਾਲ ੩੩ ਫੀਸਦੀ ਗਠਜੋੜ ਨਾਲ ਸਰਕਾਰ ਬਣਾ ਸਕਦੀ ਹੈ ਪਰ ਦੂਜੇ ਪਾਸੇ ਕੰਜਰਵੇਟਿਵ ਦੇ ੨੮ ਫੀਸਦੀ ਗਠਜੋੜ ਤੇ ੮ ਫੀਸਦੀ ਬਹੁਮਤ ਨਾਲ ਸਰਕਾਰ ਬਣਨ ਬਾਰੇ ਦਿਖਾਇਆ ਗਿਆ ਹੈ। ਕੁੱਲ ੩੩੮ ਸੀਟਾਂ ਵਿੱਚੋਂ ਬਹੁਮਤ ਸਾਬਤ ਕਰਨ ਲਈ ੧੮੦ ਸੀਟਾਂ ਲੈਣੀਆਂ ਜ਼ਰੂਰੀ ਹਨ।
ਸੂਬਾਈ ਅੰਕੜਿਆਂ ‘ਚ ਵੀ ਲਿਬਰਲ ਅੱਗੇ
ਓਂਟਾਰੀਓ ਦੀਆਂ ੧੨੧ ਸੀਟਾਂ ਵਿੱਚੋਂ ੬੭ ਲਿਬਰਲ, ੪੫ ਕੰਜ਼ਰਵੇਟਿਵ ਤੇ ੯ ਐੱਨਡੀਪੀ ਨੂੰ ਮਿਲ ਰਹੀਆਂ ਹਨ।
ਕਿਊਬੈਕ ਦੀਆਂ ੭੮ ਸੀਟਾਂ ‘ਚੋਂ ੪੩ ਲਿਬਰਲ, ੨੧ ਬਲੌਕ ਕਿਊਥਿਕ, ੧੩ ਕੰਜ਼ਰਵੇਟਿਵ, ਪੀਪੀਸੀ ਨੂੰ ੧ ਮਿਲ ਰਹੀ ਹੈ।
ਅਟਲਾਟਿਕ ਕੈਨੇਡਾ ਵਿੱਚੋਂ ਲਿਬਰਲ ਨੂੰ ੨੩, ਕੰਜ਼ਰਵੇਟਿਵ ੮ ਤੇ ਐੱਨਡੀਪੀ ਨੂੰ ਇੱਕ ਸੀਟ ਮਿਲ ਰਹੀ ਹੈ।
ਬ੍ਰਿਟਿਸ ਕੋਲੰਬੀਆਂ ਦੀਆਂ ੪੨ ਵਿੱਚੋਂ ੨੧ ਕੰਜਰਵੇਟਿਵ, ਲਿਬਰਲ, ੧੪, ੪ ਐੱਨਡੀਪੀ ਤੇ ੩ ਗ੍ਰੀਨ ਪਾਰਟੀ ਨੂੰ ਮਿਲ ਰਹੀਆਂ ਹਨ।
ਅਲਬਰਟਾ ਦੀਆਂ ੩੪ ਵਿੱਚੋਂ ੩੨ ਕੰਜ਼ਰਵੇਟਿਵ, ਲਿਬਰਲ ਤੇ ਐੱਨਡੀਪੀ ਨੂੰ ੧-੧ ਸੀਟ ਮਿਲ ਰਹੀ ਹੈ।
ਪ੍ਰੇਰੀ ਦੀਆਂ ੨੮ ਸੀਟਾਂ ਵਿੱਚੋਂ ੨੧ ਕੰਜ਼ਰਵੇਟਿਵ, ਲਿਬਰਲ ਨੂੰ ੬ ਤੇ ਇੱਕ ਐੱਨਡੀਪੀ ਨੂੰ ਮਿਲ ਰਹੀ ਹੈ।
ਟਰੂਡੋ ਪਸੰਦੀਦਾ ਪ੍ਰਧਾਨ ਮੰਤਰੀ
ਸਰਵੇਖਣ ਮੁਤਾਬਕ ੨੦੧੫ ਤੋਂ ਲੈ ਕੇ ਹੁਣ ਤੱਕ ਜੇਕਰ ਕੈਨੇਡੀਅਨ ਦੀ ਪਸੰਦ ਦਾ ਕੋਈ ਪ੍ਰਧਾਨ ਮੰਤਰੀ ਹੈ ਤਾਂ ਉਹ ਜਸਟਿਨ ਟਰੂਡੋ ਹੀ ਹਨ। ਜਿਨਾਂ ਦੀ ਲੀਡ ਅੱਜ ਤੱਕ ਵੀ ਨਹੀਂ ਟੁੱਟੀ। ਅਪ੍ਰੈਲ ੨੦੧੮, ਮਾਰਚ, ਅਪ੍ਰੈਲ ਤੇ ਮਈ ੨੦੧੯ ਵਿੱਚ ਕੁੱਝ ਮਾਮਲਿਆਂ ਕਰ ਕੇ ਟਰੂਡੋ ਨਾਲੋਂ ਕੰਜ਼ਰਵੇਟਿਵ ਲੀਡਰ ਐੱਡਰਿਊ ਸ਼ੀਅਰ ਕੁੱਝ ਦਿਨ ਲੋਕਾਂ ਦੀ ਪਸੰਦ ਬਣੇ ਪਰ ਜ਼ਿਆਦਾ ਦਿਨ ਨਹੀਂ ਟਿੱਕ ਸਕੇ।
ਸਿਆਸੀ ਮਾਹਿਰ ਟਰੂਡੋ ਦੀ ਇਸ ਪਸੰਦ ਦਾ ਰਾਜ ਉਨ੍ਹਾਂ ਦੇ ਰਹਿਣ ਸਹਿਣ ਨੂੰ ਮੰਨਦੇ ਹਨ ਕਿ ਉਨ੍ਹਾਂ ਦੇ ਕੱਪੜਿਆਂ ਦਾ ਸਟਾਈਲ ਤੇ ਪਰਿਵਾਰ ਸਮੇਤ ਆਮ ਲੋਕਾਂ ‘ਚ ਵਿਚਰਣਾ ਤੇ ਇਮੀਗ੍ਰਾਂਟਸ ਦੀ ਗੱਲ ਕਰਨਾ ਉਨ੍ਹਾਂ ਨੂੰ ਪਸੰਦੀਦਾ ਪ੍ਰਧਾਨ ਮੰਤਰੀਆਂ ਦੀ ਸੂਚੀ ‘ਚ ਖੜ੍ਹਾ ਕਰਦਾ ਹੈ।