ਓਟਵਾ: ਭਾਰਤੀ ਮੂਲ ਦੀ ਜਸਟਿਸ ਰਿਤੂ ਖੁੱਲਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਐਲਬਰਟਾ ਦੀ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਹੈ। ਇਸ ਅਹੁਦੇ ’ਤੇ ਪਹੁੰਚਣ ਵਾਲੇ ਉਹ ਪਹਿਲੇ ਪ੍ਰਵਾਸੀ ਭਾਰਤੀ ਹਨ। ਜਸਟਿਸ ਰਿਤੂ ਖੁੱਲਰ ਕੋਲ ਐਲਬਰਟਾ ਦੀ ਅਪੀਲ ਅਦਾਲਤ, ਕੋਰਟ ਆਫ ਅਪੀਲ ਫੌਰ ਨੌਰਥ ਵੈਸਟ ਅਤੇ ਕੋਰਟ ਆਫ਼ ਅਪੀਲ ਫੌਰ ਨੂਨਾਵਤ ਦੀਆਂ ਜ਼ਿੰਮੇਵਾਰੀਆਂ ਵੀ ਹੋਣਗੀਆਂ।













