ਕਤਰ ਵਿਸ਼ਵ ਕੱਪ ਫੁੱਟਬਾਲ ਲਈ ਤਿਆਰੀ ਦੌਰਾਨ ਤਕਰੀਬਨ 500 ਪਰਵਾਸੀ ਮਜ਼ਦੂਰਾਂ ਦੀ ਗਈ ਜਾਨ

0
406

ਦੋਹਾ: ਵਿਸ਼ਵ ਕੱਪ ਫੁੱਟਬਾਲ ਕਰਾਉਣ ਵਿੱਚ ਸ਼ਾਮਲ ਕਤਰ ਦੇ ਸਿਖ਼ਰਲੇ ਅਧਿਕਾਰੀ ਵੱਲੋਂ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਗਿਆ ਹੈ। ਅਧਿਕਾਰੀ ਅਨੁਸਾਰ ਪਹਿਲੀ ਵਾਰ ਟੂਰਨਾਮੈਂਟ ਨਾਲ ਸਬੰਧਤ ਤਿਆਰੀਆਂ ਦੌਰਾਨ ਮਜ਼ਦੂਰਾਂ ਦੀ ਮੌਤ ਦੀ ਗਿਣਤੀ 400 ਤੋਂ 500 ਦੇ ਵਿਚਕਾਰ ਦੱਸੀ ਹੈ, ਜੋ ਕਤਰ ਸਰਕਾਰ ਵੱਲੋਂ ਪਹਿਲਾਂ ਦੱਸੀਆਂ ਮੌਤਾਂ ਨਾਲੋਂ ਕਿਤੇ ਵੱਧ ਹੈ। ‘ਡਿਿਲਵਰੀ ਐਂਡ ਲੀਗੇਸੀ’ ਨਾਲ ਸਬੰਧਤ ਕਤਰ ਦੀ ਕਮੇਟੀ ਦੇ ਸਕੱਤਰ-ਜਨਰਲ ਹਸਨ ਅਲ-ਥਵਾਦੀ ਵੱਲੋਂ ਬਰਤਾਨਵੀ ਪੱਤਰਕਾਰ ਨੂੰ ਇੰਟਰਵਿਊ ਵਿੱਚ ਇਹ ਅੰਕੜਾ ਦੱਸਿਆ ਗਿਆ ਹੈ।