ਮਹਾਮਾਰੀ ਨਾ ਗਈ ਤਾਂ ਟੋਕੀਓ ਓਲੰਪਿਕਸ ਹੋਣਗੇ ਰੱਦ

0
835

ਟੋਕੀਓ: ਟੋਕੀਓ ਓਲੰਪਿਕਸ ਕਮੇਟੀ ਦੇ ਪ੍ਰਧਾਨ ਯੋਸ਼ੀਰੋ ਮੋਰੀ ਨੇ ਕਿਹਾ ਹੈ ਕਿ ਜੇ ਅਗਲੇ ਸਾਲ ਤੱਕ ਵੀ ਕਰੋਨਾਵਾਇਰਸ ਮਹਾਮਾਰੀ ’ਤੇ ਕਾਬੂ ਨਾ ਪਾਇਆ ਜਾ ਸਕਿਆ ਤਾਂ ਇਕ ਸਾਲ ਲਈ ਮੁਅੱਤਲ ਕੀਤੀਆਂ ਟੋਕੀਓ 2020 ਖੇਡਾਂ ਨੂੰ ਰੱਦ ਕਰ ਦਿੱਤਾ ਜਾਵੇਗਾ। ਕਰੋਨਾ ਕਾਰਨ ਖੇਡਾਂ ਵਿੱਚ ਪਹਿਲਾਂ ਹੀ ਸਾਲ ਦੀ ਦੇਰੀ ਹੋ ਗਈ ਹੈ। ਹੁਣ ਇਹ ਖੇਡਾਂ 23 ਜੁਲਾਈ 2021 ਵਿੱਚ ਹੋਣਗੀਆਂ।