ਕਿਸਾਨਾਂ ਵੱਲੋਂ ਅੱਜ ਪੰਜਾਬ ‘ਚ ਕਈ ਥਾਵਾਂ ‘ਤੇ ਧਰਨੇ ਲਾ ਕੇ ਰੇਲਵੇ ਆਵਾਜਾਈ ਕੀਤੀ ਠੱਪ

0
496

ਅੰਮ੍ਰਿਤਸਰ: ਅੱਜ ਪੂਰੇ ਪੰਜਾਬ ਭਰ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੱਖ-ਵੱਖ ਥਾਵਾਂ ‘ਤੇ ਤਿੰਨ ਘੰਟੇ ਲਈ ਰੇਲਵੇ ਟਰੈਕ ‘ਤੇ ਧਰਨੇ ਲਗਾ ਕੇ ਰੇਲਵੇ ਆਵਾਜਾਈ ਨੂੰ ਠੱਪ ਕੀਤਾ।ਪੰਜਾਬ ‘ਚ ਤਕਰੀਬਨ 17 ਥਾਵਾਂ ‘ਤੇ ਕਿਸਾਨਾਂ ਨੇ ਰੇਲਵੇ ਟਰੈਕ ਜਾਮ ਕੀਤੇ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਲਖੀਮਪੁਰ ਖੀਰੀ ਕਾਂਡ ਦੇ ਮੁੱਖ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ, ਕੇਂਦਰੀ ਮੰਤਰੀ ਅਜੈ ਮਿਸ਼ਰਾ ਨੂੰ ਕੇਂਦਰੀ ਮੰਤਰੀ ਮੰਡਲ ‘ਚੋਂ ਬਰਖਾਸਤ ਕਰਨ ਦੀ ਮੰਗ, ਐਮਐਸਪੀ ਕਾਨੂੰਨ ਬਣਾਉਣ ਬਾਬਤ ਮੰਗ, ਝੋਨੇ ਦੀ ਖਰੀਦ ‘ਚ ਸਰਕਾਰ ਵੱਲੋਂ ਲਾਈ ਗਈ 23 ਕੁਇੰਟਲ ਪ੍ਰਤੀ ਏਕੜ ਦੀ ਲਾਈ ਸ਼ਰਤ ਹਟਾਉਣ ਆਦਿ ਸਬੰਧੀ ਮੰਗਾਂ ਸੰਬੰਧੀ ਅੱਜ ਦੇ ਧਰਨੇ ਲਾਉਣ ਦਾ ਐਲਾਨ ਕੀਤਾ ਗਿਆ ਸੀ।