ਨਹੀਂ ਰਹੀ ਹਾਲੀਵੁੱਡ ਅਦਾਕਾਰਾ ਕ੍ਰਿਸਟੀ ਐਲੀ

0
281

ਕ੍ਰਿਸਟੀ ਐਲੀ ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੀ ਸੀ। ਟਰੂ ਸਟੀਵਨਸਨ ਅਤੇ ਲਿਲੀ ਪਾਰਕਰ ਸਟੀਵਨਸਨ ਨੇ ਲਿਿਖਆ, ਸਾਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਸਾਡੀ ਪਿਆਰੀ ਮਾਂ ਦਾ ਕੈਂਸਰ ਨਾਲ ਲੜਨ ਤੋਂ ਬਾਅਦ ਦਿਹਾਂਤ ਹੋ ਗਿਆ ਹੈ। ਅਦਾਕਾਰਾ ਨੇ 71 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਐਲੇ ਨੂੰ ਟੀਵੀ ਕਾਮੇਡੀ ਸ਼ੋਅ ਚੀਅਰਸ ਤੋਂ ਪ੍ਰਸਿੱਧੀ ਮਿਲੀ। ਉਸ ਨੇ ਲੁੱਕ ਹੂਜ਼ ਟਾਕਿੰਗ ਅਤੇ ਸਟਾਰ ਟ੍ਰੈਕ ਸੈਕਿੰਡ ਫਿਲਮਾਂ ਵਿੱਚ ਵੀ ਮੁੱਖ ਭੂਮਿਕਾਵਾਂ ਨਿਭਾਈਆਂ ਸਨ।