ਮਾਲਕ ਨੂੰ ਮਾਰਨ ਵਾਲੇ ਸ਼ੇਰਾਂ ਨੂੰ ਗੋਲੀਆਂ ਨਾਲ ਉਡਾਇਆ

0
1270

ਦਿੱਲੀ: ਦੱਖਣੀ ਅਫ਼ਰੀਕਾ ‘ਚ ਤਿੰਨ ਪਾਲਤੂ ਸ਼ੇਰਾਂ ਵਲੋਂ ਆਪਣੇ ਮਾਲਕ ‘ਤੇ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਬਾਅਦ ਸ਼ੇਰਾਂ ਨੂੰ ਵੀ ਗੋਲੀ ਮਾਰ ਦਿੱਤੀ ਗਈ। ਲਿਓਨ ਵੈਨ ਬਿਲਜੋਨ (੭੦) ਦੱਖਣੀ ਅਫ਼ਰੀਕਾ ਦੇ ਉੱਤਰ ‘ਚ ਪ੍ਰੀਟੋਰੀਆ ਸਥਿਤ ਆਪਣੇ ‘ਗੇਮ ਲਾਜ’ ਵਿਚ ਬਿਜਲੋਨ ਸ਼ੇਰਾਂ ਵੱਲ ਪਿੱਠ ਕਰਕੇ ਵਾੜ ਲਗਾ ਰਿਹਾ ਸੀ। ਇਸ ਦੌਰਾਨ ਇਕ ਸ਼ੇਰਨੀ ਤੇ ੨ ਸ਼ੇਰਾਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਬਚਾਅ ਕਰਮੀ ਬਿਜਲੋਨ ਦੀ ਮਦਦ ਲਈ ਬੁਲਾਇਆ ਗਿਆ, ਪਰ ਉਹ ਬਿਜਲੋਨ ਤੱਕ ਨਾ ਪਹੁੰਚ ਸਕਿਆ। ਕਿਉਂਕਿ ਸ਼ੇਰ ਉਸ ਨੂੰ ਮਾਰਨ ਦੇ ਬਾਅਦ ਉਸ ਦੇ ਮ੍ਰਿਤਕ ਸਰੀਰ ਕੋਲ ਬੈਠੇ ਸਨ। ਇਸ ਤੋਂ ਬਾਅਦ ‘ਗੇਮ ਰੇਂਜਰ’ ਬੁਲਾਇਆ ਗਿਆ ਅਤੇ ਉਸ ਨੇ ਤਿੰਨਾਂ ਸ਼ੇਰਾਂ ਨੂੰ ਗੋਲੀਆਂ ਨਾਲ ਮਾਰ ਦਿੱਤਾ।