ਆਮ ਬੰਦੇ ਲਈ ਕੈਨੇਡਾ ‘ਚ ਘਰ ਲੈਣਾ ਬਣਿਆ ਸੁਪਨਾ

0
1822

ਕੈਨੇਡਾ ‘ਚ ਵੱਧ ਰਹੀ ਮਹਿੰਗਾਈ ਕਾਰਨ ਹੁਣ ਆਮ ਵਿਅਕਤੀ ਲਈ ਕੈਨੇਡਾ ‘ਚ ਘਰ ਲੈਣਾ ਇਕ ਸੁਪਨਾ ਬਣਦਾ ਜਾ ਰਿਹਾ ਹੈ। ਇੱਕ ਏਜੰਸੀ ਦੇ ਸਰਵੇਖਣ ਮੁਤਾਬਕ ਜੇਕਰ ਕੈਨੇਡਾ ‘ਚ ਆਪਣਾ ਵਧੀਆ ਘਰ ਤੇ ਬੱਚਿਆਂ ਦੀਆਂ ਖ਼ੁਸ਼ੀਆਂ ਪੂਰੀਆਂ ਕਰਨ ਦੇ ਨਾਲ ਹੋਰ ਖਰਚੇ ਪੂਰੇ ਕਰਨ ਲਈ ਕੈਨੇਡਾ ਸਰਕਾਰ ਵੱਲੋਂ ਨਿਰਧਾਰਿਤ ਕੀਤੀ ਪ੍ਰਤੀ ਘੰਟਾ ੨੮ ਡਾਲਰ ਤੋਂ ਲੈ ਕੇ ੩੦ ਡਾਲਰ ਨਹੀਂ ਹੋ ਜਾਂਦੀ, ਉਨੀ ਦੇਰ ਆਮ ਵਿਅਕਤੀ ਲਈ ਇਹ ਖ਼ੁਸ਼ੀਆਂ ਪੂਰੀਆਂ ਕਰਨਾ ਸੁਪਨਾ ਬਣਦਾ ਜਾ ਰਿਹਾ ਹੈ। ਇਸ ਸਬੰਧੀ ਜਦੋਂ ਜਲ ਸ੍ਰੋਤ ਮੰਤਰੀ ਅਮਰਜੀਤ ਸਿੰਘ ਸੋਹੀ ਨੇ ਕਿਹਾ ਕਿ ਸਰਵੇਖਣ ਦੀ ਰਿਪੋਰਟ ਕੁਝ ਹੱਦ ਤੱਕ ਠੀਕ ਹੈ, ਪਰ ਸਰਕਾਰ ਨੇ ਹਰ ਘਰ ਖਰੀਦਣ ਵਾਲੇ ਨੂੰ ਕਾਫੀ ਮਦਦ ਦੇਣ ਲਈ ਸਕੀਮ ਸ਼ੁਰੂ ਕੀਤੀ ਹੈ। ਜਿਸ ਨਾਲ ਹੁਣ ਘਰ ਖਰੀਦਣ ਵਾਲੇ ਨੂੰ ਮਾਰਜਨ ਮਨੀ ਦੀ ਚਿੰਤਾ ਨਹੀਂ ਹੋਵੇਗੀ। ਉਹ ਸਰਕਾਰ ਨੇ ਪ੍ਰਬੰਧ ਕਰ ਦਿੱਤੇ ਹਨ। ਕੈਨੇਡਾ ‘ਚ ਬੇਘਰ ਲੋਕਾਂ ਦੇ ਅੰਕੜੇ ਹੈਰਾਨ ਕਰਨ ਵਾਲੇ ਆ ਰਹੇ ਹਨ ਅਤੇ ਬਹੁਤ ਸਾਰੇ ਪ੍ਰਵਾਸੀ ਹੁਣ ਸੜਕਾਂ ‘ਤੇ ਜਾਂ ਕਈ ਹੋਰ ਥਾਵਾਂ ਤੇ ਰਾਤਾਂ ਕੱਟਣ ਲਈ ਮਜਬੂਰ ਹਨ। ਜਿਨ੍ਹਾਂ ਕੋਲ ਕਾਫੀ ਸਮੇਂ ਤੋਂ ਆਪਣਾ ਗੁਜ਼ਾਰਾ ਕਰਨ ਲਈ ਖਰਚੇ ਦੇ ਸਿਰ ਤੇ ਛੱਤ ਵੀ ਨਹੀਂ ਹੈ।