ਮੈਰਾਥਨ ਵਿੱਚ ਸ਼ਾਮਲ ਹੋਇਆ 84 ਸਾਲਾ ਕੈਨੇਡੀਅਨ

0
1820

ਓਟਾਵਾ: ਕੈਨੇਡਾ ਦਾ ੮੪ ਸਾਲਾਂ ਨਾਗਰਿਕ ਰੋਏ ਜੋਰਗਨ ਸਵੇਨਿੰਗਸਨ ਐਂਟਾਕਰਟਿਕ ਆਈਸ ਮੈਰਾਥਨ ਵਿੱਚ ਹਿੱਸਾ ਲੈਣ ਵਾਲੇ ਸਭ ਤੋਂ ਵੱਡੀ ਉਮਰ ਦੇ ਵਿਅਕਤੀ ਬਣ ਗਏ ਹਨ। ਸੀਟੀਵੀ ਅਨੁਸਾਰ ਰੋਏ ਜੋਰਗਨ ਨੇ ੧੩ ਦਸੰਬਰ ਨੂੰ ਇਹ ਦੌਰ ਸ਼ੁਰੂ ਕੀਤੀ ਸੀ ਤੇ ਸੋਮਵਾਰ ਨੂੰ ੧੧ ਘੰਟੇ ੪੧ ਮਿੰਟਾਂ ਵਿੱਚ ਇਸ ਨੂੰ ਪੂਰਾ ਕੀਤਾ। ਦੌੜ ਪੂਰੀ ਕਰਨ ਪਿੱਛੋਂ ਰੋਏ ਨੇ ਕਿਹਾ ਕਿ ਇਸ ਸਮੇਂ ਮੈਂ ਸੋਚਿਆਂ ਸੀ ਕਿ ਮੈਂ ਇਹ ਦੌੜ ਪੂਰੀ ਨਹੀਂ ਕਰ ਸਕਾਂਗਾ। ਪ੍ਰੰਤੂ ਮੈਂ ਇਸ ਵਿੱਚ ਕਾਮਯਾਬ ਰਿਹਾ। ਐਡਮੰਟਨ ਦੇ ਰਹਿਣ ਵਾਲੇ ਸੇਵਾਮੁਕਤ ਆਇਲ ਵਰਕਰ ਹੋਏ ੧੯੬੪ ਤੋਂ ਵੱਖ-ਵੱਖ ਦੌੜਾਂ ਵਿੱਚ ਹਿੱਸਾ ਲੈ ਰਹੇ ਹਨ। ੪੨ ਕਿਲੋਮੀਟਰ ਐਂਟਾਰਕਟਿਕ ਮੈਰਾਥਨ ਵਿੱਚ ਹਿੱਸਾ ਲੈਣ ਲਈ ਉਨ੍ਹਾਂ ਇੱਕ ਸਾਲ ਪ੍ਰੋਕਟਿਸ ਕੀਤੀ। ਇਸ ਦੌਡ ਨੂੰ ਸਭ ਤੋਂ ਮੁਸ਼ਕਿਲ ਦੌੜ ਮੰਨਿਆ ਜਾਂਦਾ ਹੈ।