48 ਘੰਟਿਆਂ ’ਚ ਕੋਰੋਨਾ ਨੂੰ ਖ਼ਤਮ ਕਰ ਦੇਵੇਗੀ ਇਹ ਦਵਾਈ! – ਖੋਜਕਰਤਾਵਾਂ ਦਾ ਦਾਅਵਾ

0
995

ਕੋਰੋਨਾ ਵਾਇਰਸ ਨੇ ਦੁਨੀਆਂ ਨੂੰ ਬਿਲਾ ਕੇ ਰੱਖ ਦਿੱਤਾ ਹੈ ਤੇ ਇਸ ਵਾਇਰਸ ਨੂੰ ਲੈ ਕੇ ਹਰ ਕੋਈ ਆਪਣਾ ਆਪਣਾ ਦਾਅਵਾ ਕਰ ਰਿਹਾ ਹੈ। ਆਸਟਰੇਲੀਆ ਦੇ ਖੋਜਕਰਤਾਵਾਂ ਨੇ ਦਾਅਵਾ ਕੀਤਾ ਹੈ ਕਿ ਛੂਤ ਵਾਲੀ ਮਹਾਂਮਾਰੀ ਕੋਰੋਨਾ ਵਾਇਰਸ ਦਾ ਇਲਾਜ਼ ਲੱਭ ਲਿਆ ਹੈ। ਖੋਜਕਰਤਾਵਾਂ ਨੇ ਲੈਬ ਟੈਸਟ ‘ਚ ਇਸ ਦੀ ਦਵਾਈ ਬਣਾਉਣ ਦਾ ਮੁੱਢਲਾ ਤਰੀਕਾ ਲੱਭਣ ਦੀ ਗੱਲ ਕਹੀ ਹੈ।
ਖੋਜਕਰਤਾਵਾਂ ਨੇ ਇੱਕ ਪ੍ਰਯੋਗ ਦੇ ਦੌਰਾਨ ਪਾਇਆ ਹੈ ਕਿ ਇੱਕ ਐਂਟੀ-ਪੈਰਾਸਿਟਿਕ ਡਰੱਗ (ਐਂਟੀ-ਪੈਰਾਸੀਟਿਕਸ ਡਰੱਗ) 48 ਘੰਟਿਆਂ ਦੇ ਅੰਦਰ ਸੈੱਲਾਂ ‘ਚ ਪੈਦਾ ਕੀਤੇ ਗਏ ਕੋਰੋਨਾ ਵਾਇਰਸ ਨੂੰ ਮਾਰ ਸਕਦੀ ਹੈ। ਇਹ ਐਂਟੀ-ਪਰਜੀਵੀ ਦਵਾਈ ਪਹਿਲਾਂ ਹੀ ਦੁਨੀਆ ਭਰ ਵਿਚ ਉਪਲੱਬਧ ਹੈ। ਅਧਿਐਨ ਦੇ ਅਨੁਸਾਰ, ਐਂਟੀਵਾਇਰਲ ਰਿਸਰਚ ਜਰਨਲ ਵਿਚ ਪ੍ਰਕਾਸ਼ਿਤ ਕੀਤੀ ਗਈ ਦਵਾਈ ਇਵਰਮੈਕਟੀਨ ਨੇ ਵਾਇਰਸ, ਸਾਰਸ-ਸੀਓਵੀ-2 ਨੂੰ 48 ਘੰਟਿਆਂ ਦੇ ਅੰਦਰ ਸੈੱਲ-ਕਲਚਰ ‘ਚ ਵੱਧਣ ਤੋਂ ਰੋਕ ਦਿੱਤਾ।
ਖੋਜਕਰਤਾਵਾਂ ਨੇ ਦੱਸਿਆ ਕਿ ਇਹ ਇਕ ਸ਼ੁਰੂਆਤੀ ਖੋਜ ਹੈ ਜੋ ਕੋਵਿਡ-19 ਲਈ ਨਵੇਂ ਕਲੀਨਿਕਲ ਮੈਡੀਕਲ ਅਭਿਆਸ ਦੇ ਵਿਕਾਸ ਅਤੇ ਵਿਸਥਾਰਪੂਰਵਕ ਟੈਸਟਿੰਗ ਦਾ ਪੜਾਅ ਬਣ ਸਕਦੀ ਹੈ। ਆਸਟਰੇਲੀਆ ਦੇ ਮੋਨਾਸ਼ ਯੂਨੀਵਰਸਿਟੀ ਵਿਖੇ ਅਧਿਐਨ ਦੀ ਖੋਜ ਪੱਤਰ ਦੀ ਸਹਿ ਲੇਖਿਕਾ ਕਾਇਲੀ ਵਾਗਸਟਫ ਨੇ ਕਿਹਾ ਕਿ ਸਾਨੂੰ ਪਤਾ ਲੱਗਿਆ ਹੈ ਕਿ ਇਕ ਖੁਰਾਕ ਵੀ ਯਕੀਨੀ ਤੌਰ ‘ਤੇ 48 ਘੰਟਿਆਂ ਲਈ ਸਾਰੇ ਵਾਇਰਲ ਆਰ ਐਨ ਏ ਨੂੰ ਦੂਰ ਕਰ ਸਕਦੀ ਹੈ। ਇਸ ‘ਚ 24 ਘੰਟਿਆਂ ਚ ਕਾਫ਼ੀ ਘਾਟ ਆਈ ਹੈ।
ਵਿਗਿਆਨੀਆਂ ਨੇ ਕਿਹਾ ਕਿ ਇਵਰਮੈਕਟਿਨ ਇੱਕ ਪ੍ਰਵਾਨਿਤ ਪਰਜੀਵੀ ਦਵਾਈ ਹੈ ਜੋ ਕਿ ਕਈ ਤਰਾਂ ਦੇ ਵਾਇਰਸ ਵਿਸ਼ਾਣੂਆਂ ਵਿਰੁੱਧ ਵੀ ਕਾਰਗਰ ਸਿੱਧ ਹੋਈ ਹੈ, ਜਿਨ੍ਹਾਂ ਵਿਚ ਐਚਆਈਵੀ, ਡੇਂਗੂ, ਇਨਫਲੂਐਂਜ਼ਾ ਅਤੇ ਜ਼ੀਕਾ ਵਾਇਰਸ ਸ਼ਾਮਲ ਹਨ। ਹਾਲਾਂਕਿ, ਵੈਗਸਟਫ ਨੇ ਚੇਤਾਵਨੀ ਦਿੱਤੀ ਕਿ ਅਧਿਐਨ ਵਿਚ ਕੀਤੇ ਗਏ ਟੈਸਟ ਵਿਟਰੋ (ਲੈਬ) ‘ਚ ਸਨ ਅਤੇ ਅਜੇ ਵੀ ਇਹ ਟੈਸਟ ਮਨੁੱਖਾਂ ਵਿਚ ਕੀਤੇ ਜਾਣ ਦੀ ਲੋੜ ਹੈ।
ਵੈਗਸਟਫ ਨੇ ਕਿਹਾ, ਇਵਰਮੇਕਟਿਨ ਬਹੁਤ ਜ਼ਿਆਦਾ ਵਿਆਪਕ ਰੂਪ ‘ਚ ਵਰਤੀ ਜਾਂਦੀ ਹੈ ਅਤੇ ਇੱਕ ਸੁਰੱਖਿਅਤ ਦਵਾਈ ਵਜੋਂ ਵੇਖੀ ਜਾਂਦੀ ਹੈ, ਸਾਨੂੰ ਹੁਣ ਇਹ ਪਤਾ ਲਗਾਉਣ ਦੀ ਲੋੜ ਹੈ ਕਿ ਕੀ ਅਸੀਂ ਇਸ ਨੂੰ ਮਨੁੱਖਾਂ ਵਿਚ ਵਰਤ ਸਕਦੇ ਹਾਂ ਜਾਂ ਨਹੀਂ ਤੇ ਇਹ ਮਨੁੱਖਾਂ ‘ਚ ਕਿੰਨਾ ਪ੍ਰਭਾਵਸ਼ਾਲੀ ਹੋਵੇਗਾ।