ਸੜਕ ਹਾਦਸੇ ’ਚ ‘ਖਾਲਸਾ ਏਡ’ ਦੇ ਕਾਰਕੁਨ ਦੀ ਮੌਤ

0
1681

ਦਿੱਲੀ – ਅੰਮ੍ਰਿਤਸਰ ਕੌਮੀ ਸ਼ਾਹ ਰਾਹ ’ਤੇ ਬੀਤੀ ਦੇਰ ਸ਼ਾਮ ਬਾਜਾਖਾਨਾ ਨੇੜੇ ਦੁਰਘਟਨਾ ਵਿਚ ‘ਖਾਲਸਾ ਏਡ’ ਦੇ ਕਾਰਕੁਨ ਇੰਦਰਜੀਤ ਸਿੰਘ (36) ਪੁੱਤਰ ਰਾਜਿੰਦਰ ਸਿੰਘ ਵਾਸੀ ਦੇਹਰਾਦੂਨ ਦੀ ਮੌਤ ਹੋ ਗਈ।
ਇੰਦਰਜੀਤ ਸਿੰਘ ਫ਼ਰੀਦਕੋਟ ਪੀਪੀਈ ਕਿੱਟਾਂ ਅਤੇ ਕਰੋਨਾ ਤੋਂ ਬਚਾਅ ਦੀ ਹੋਰ ਸਮੱਗਰੀ ਵੰਡ ਕੇ ਆਪਣੀ ਸਾਥੀ ਜਗਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਦੇਹਰਾਦੂਨ ਨਾਲ ਬਠਿੰਡੇ ਵੱਲ ਜਾ ਰਿਹਾ ਸੀ ਕਿ ਉਨ੍ਹਾਂ ਦੀ ਐਕਸਯੂਵੀ ਪੀਬੀ 02-ਡੀਐਲ 5490 ਡਿਵਾਈਡਰ ’ਤੇ ਚੜ੍ਹ ਗਈ। ਗੱਡੀ ਨੂੰ ਇੰਦਰਜੀਤ ਸਿੰਘ ਚਲਾ ਰਿਹਾ ਸੀ। ਉਸ ਦਾ ਸਾਥੀ ਨਾਲ ਵਾਲੀ ਸੀਟ ’ਤੇ ਬੈਠਾ ਸੀ। ਸਖ਼ਤ ਜ਼ਖ਼ਮੀ ਇੰਦਰਜੀਤ ਸਿੰਘ ਨੂੰ ਇਲਾਜ ਲਈ ਬਠਿੰਡੇ ਲਿਜਾਇਆ ਗਿਆ, ਜਿਥੇ ਉਹ ਦਮ ਤੋੜ ਗਿਆ। ਜਗਪ੍ਰੀਤ ਸਿੰਘ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।