ਆਸਟਰੇਲੀਆ ਨੇ ਆਵਾਸ ਲਈ ਦੋ ਨਵੀਆਂ ਵੀਜ਼ਾ ਸ਼੍ਰੇਣੀਆਂ ਖੋਲ੍ਹੀਆਂ

0
1522

ਆਸਟਰੇਲੀਆ ਸਰਕਾਰ ਨੇ ਆਪਣੇ ਆਵਾਸ ਮਾਮਲੇ ’ਚ ਸੋਧ ਕਰਦਿਆਂ ਹੁਣ ਦੋ ਹੋਰ ਨਵੀਆਂ ਵੀਜ਼ਾ ਸ਼੍ਰੇਣੀਆਂ ਖੋਲ੍ਹੀਆਂ ਹਨ। ਇਨ੍ਹਾਂ ਨਵੇਂ ਵੀਜ਼ਿਆਂ ਦੀ ਪਰਿਭਾਸ਼ਾ ਖੇਤਰੀ ਆਸਟਰੇਲੀਆ ਹੈ ਜਿਸ ਵਿੱਚ ਸਿਡਨੀ, ਮੈਲਬਰਨ ਤੇ ਬ੍ਰਿਸਬਨ ਨੂੰ ਛੱਡ ਕੇ ਸਾਰੇ ਆਸਟਰੇਲੀਆ ਨੂੰ ਸ਼ਾਮਲ ਕੀਤਾ ਗਿਆ ਹੈ। ਚਾਹਵਾਨ ਹੁਨਰਮੰਦ ਪਰਵਾਸੀ, ਮਾਲਕ ਸਪਾਂਸਰਡ ਖੇਤਰੀ (ਸਬ-ਕਲਾਸ 491) ਤੇ ਸਕਿੱਲਡ ਵਰਕ ਖੇਤਰੀ (ਸਬ ਕਲਾਸ 494) ਵੀਜ਼ਾ ਸ਼੍ਰੇਣੀਆਂ ’ਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਨੂੰ ਖੇਤਰੀ ਆਸਟਰੇਲਿਆਈ ਮਾਲਕ, ਰਾਜ ਜਾਂ ਪ੍ਰਦੇਸ਼ ਸਰਕਾਰ ਵੱਲੋਂ ਸਪਾਂਸਰਸ਼ਿਪ ਲੈਣੀ ਪਵੇਗੀ। ਇਹ ਨਵੇਂ ਵੀਜ਼ਾ ਧਾਰਕ ਘੱਟੋ-ਘੱਟ 3 ਸਾਲਾਂ ਲਈ ਖੇਤਰੀ ਆਸਟਰੇਲੀਆ ਵਿੱਚ ਇਕੱਲੇ ਜਾਂ ਪਰਿਵਾਰ ਸਮੇਤ ਰਹਿਣ, ਕੰਮ ਕਰਨ ਤੇ ਆਮਦਨੀ ਦੀਆਂ ਜ਼ਰੂਰਤਾਂ ਪੂਰਾ ਕਰ ਲੈਣ ਬਾਅਦ, ਨਵੰਬਰ 2022 ਵਿੱਚ ਸਥਾਈ ਰਿਹਾਇਸ਼ੀ (ਹੁਨਰਮੰਦ ਖੇਤਰੀ) ਵੀਜ਼ਾ ਲਈ ਅਰਜ਼ੀ ਦੇ ਸਕਣਗੇ।
ਕੌਮਾਂਤਰੀ ਵਿਦਿਆਰਥੀਆਂ ਲਈ ਗ੍ਰੈਜੂਏਟ ਵੀਜ਼ਾ (ਸਬ-ਕਲਾਸ 485) ਖੇਤਰੀ ਕੈਂਪਸ ਲਈ ਖੋਲ੍ਹੀ ਹੈ। ਜਿੱਥੇ ਉਹ ਉੱਚ ਸਿੱਖਿਆ ਲੈਣ ਬਾਅਦ ਦੋ ਸਾਲ ਲਈ ਪੇਂਡੂ ਖੇਤਰ ਵਿੱਚ ਕੰਮ ਕਰਨ ਲਈ ਆਰਜ਼ੀ ਵੀਜ਼ਾ ਲੈ ਸਕਦੇ ਹਨ। ਉਹ ਪੰਜ ਸਾਲ ਬਾਅਦ ਪੱਕੀ ਰਿਹਾਇਸ਼ ਲਈ ਅਰਜ਼ੀ ਦਾਖਲ ਕਰਨ ਦੇ ਯੋਗ ਹੋਣਗੇ। ਹੁਨਰਮੰਦ ਆਪਣਾ ਕਿੱਤਾ ਤੇ ਹੋਰ ਜਾਣਕਾਰੀ ਸਰਕਾਰ ਦੀ ਵੈਬਸਾਈਟ ਤੋਂ ਲੈ ਸਕਦੇ ਹਨ।