ਭਾਰਤੀ ਮੂਲ ਦੀ ਗੀਤਾ ਰਾਓ ਗੁਪਤਾ ਨੂੰ ਅਮਰੀਕਾ ’ਚ ਮਿਲਿਆ ਅਹਿਮ ਅਹੁਦਾ

0
247

ਵਾਸ਼ਿੰਗਟਨ: ਅਮਰੀਕਾ ਤੋਂ ਭਾਰਤੀਆਂ ਲਈ ਮਾਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਭਾਰਤੀ ਮੂਲ ਦੀ ਗੀਤਾ ਰਾਓ ਗੁਪਤਾ ਨੂੰ ਅਹਿਮ ਅਹੁਦੇ ਨਾਲ ਨਿਵਾਜਿਆ ਗਿਆ। ਅਮਰੀਕੀ ਸੈਨੇਟ ਨੇ ਵਿਦੇਸ਼ ਵਿਭਾਗ ਵਿੱਚ ਅੰਬੈਸਡਰ ਆਫ਼ ਗਲੋਬਲ ਵੁਮੈਨਜ਼ ਇਸ਼ੂ ਵਜੋਂ ਡਾ. ਗੀਤਾ ਦੇ ਨਾਮ ’ਤੇ ਮੋਹਰ ਲਾ ਦਿੱਤੀ। ਮੰਤਰਾਲੇ ਨੇ ਟਵੀਟ ਕੀਤਾ ਕਿ ਉਹ ਅਮਰੀਕੀ ਵਿਦੇਸ਼ ਨੀਤੀ ਦੇ ਮਾਧਿਅਮ ਨਾਲ ਮਹਿਲਾਵਾਂ ਅਤੇ ਕੁੜੀਆਂ ਦੇ ਅਧਿਕਾਰਾਂ ਨੂੰ ਹੱਲਾਸ਼ੇਰੀ ਦੇਣ ਸਬੰਧੀ ਗੀਤਾ ਗੁਪਤਾ ਦੇ ਯਤਨਾਂ ਤੋਂ ਕਾਫ਼ੀ ਪ੍ਰਭਾਵਿਤ ਹੈ। ਇਸ ਹਫ਼ਤੇ ਦੇ ਸ਼ੁਰੂ ਵਿੱਚ ਅਮਰੀਕੀ ਸੈਨੇਟ ਵਿੱਚ ਹੋਈ ਵੋਟਿੰਗ ’ਚ 47 ਦੇ ਮੁਕਾਬਲੇ 51 ਵੋਟਾਂ ਨਾਲ ਗੁਪਤਾ ਦੇ ਨਾਮ ਦੀ ਪੁਸ਼ਟੀ ਕੀਤੀ ਗਈ।