ਕੈਨੇਡਾ ਦੇ ਮਿਸੀਸਾਗਾ ਦੇ ਪੀਅਰਸਨ ਹਵਾਈ ਅੱਡੇ ਤੋਂ ਭਾਰਤ ਲਈ ਅਨਲਿਮਟਿਡ ਉਡਾਣਾਂ ਦੀ ਹੋਈ ਸ਼ੁਰੂਆਤ

0
360

ਮਿਸੀਸਾਗਾ ਤੇ ਬਰੈਂਪਟਨ ਵਰਗੇ ਜੀਟੀਏ ਭਾਈਚਾਰਿਆਂ ਨੂੰ ਮੁੰਬਈ, ਬੈਂਗਲੁਰੂ ਤੇ ਹੋਰ ਬਹੁਤ ਸਾਰੀਆਂ ਭਾਰਤੀ ਮੰਜ਼ਿਲਾਂ ਨਾਲ ਜੋੜਨ ਲਈ ਅਸੀਮਤ ਉਡਾਣਾਂ ਦੀ ਸ਼ੁਰੂਆਤ ਕੀਤੀ ਗਈ ਹੈ।
ਫੈਡਰਲ ਸਰਕਾਰ ਵੱਲੋਂ ਭਾਰਤ ਦੇ ਨਾਲ ਇੱਕ ਨਵਾਂ ਸੌਦਾ ਕੀਤਾ ਹੈ ਜਿਸ ਨਾਲ ਮਨੋਨੀਤ ਏਅਰਲਾਈਨਾਂ ਨੂੰ ਦੋਵਾਂ ਦੇਸ਼ਾਂ ਵਿਚਕਾਰ ਅਸੀਮਤ ਗਿਣਤੀ ਵਿੱਚ ਉਡਾਣਾਂ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ – ਪਿਛਲੇ ਸਮਝੌਤੇ ਤੋਂ ਇੱਕ ਬਹੁਤ ਵੱਡਾ ਵਾਧਾ, ਜਿਸ ਨੇ ਹਰੇਕ ਦੇਸ਼ ਨੂੰ ਪ੍ਰਤੀ ਹਫ਼ਤੇ ਸਿਰਫ਼ 35 ਉਡਾਣਾਂ ਤੱਕ ਸੀਮਿਤ ਕੀਤਾ ਸੀ।
ਮਿਸੀਸਾਗਾ ਦੇ ਐਮਪੀਪੀ ਤੇ ਟਰਾਂਸਪੋਰਟ ਮੰਤਰੀ ਓਮਰ ਅਲਘਬਰਾ ਨੇ ਸੋਮਵਾਰ (ਨਵੰਬਰ 14) ਨੂੰ ਮਿਸੀਸਾਗਾ ਦੇ ਪੀਅਰਸਨ ਹਵਾਈ ਅੱਡੇ ‘ਤੇ ਇਹ ਘੋਸ਼ਣਾ ਕਰਦੇ ਹੋਏ ਕਿਹਾ ਕਿ ਨਵਾਂ ਸਮਝੌਤਾ ਏਅਰਲਾਈਨਾਂ ਲਈ ਫਾਇਦੇ ਮੰਦ ਹੋਵੇਗਾ।